ਸ਼ਾਹਿਦ ਅਫ਼ਰੀਦੀ ਨੇ ਚੁਣੀ ਦੁਨੀਆ ਦੀ ਬੈਸਟ ਪਲੇਇੰਗ ਇਲੈਵਨ, ਇਸ ਭਾਰਤੀ ਨੂੰ ਕੀਤਾ ਸ਼ਾਮਲ

06/15/2021 4:05:43 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਵਰਲਡ ਕ੍ਰਿਕਟ ਦੇ ਇਕ ਤੋਂ ਵੱਧ ਕੇ ਇਕ ਧਾਕੜ ਖਿਡਾਰੀਆਂ ਨੂੰ ਚੁਣ ਕੇ ਆਪਣੀ ਆਲ ਟਾਈਮ ਬੈਸਟ ਪਲੇਇੰਗ ਇਲੈਵਨ ਬਣਾਈ ਹੈ। ਸ਼ਾਹਿਦ ਅਫ਼ਰੀਦੀ ਨੇ ਆਪਣੇ ਜ਼ਮਾਨੇ ਦੇ ਮਹਾਨ ਖਿਡਾਰੀਆਂ ਨੂੰ ਚੁਣਿਆ ਹੈ। ਆਪਣੀ ਆਲ ਟਾਈਮ ਗ੍ਰੇਟ ਕ੍ਰਿਕਟਰਾਂ ਦੀ ਪਲੇਇੰਗ ਇਲੈਵਨ ’ਚ ਅਫ਼ਰੀਦੀ ਨੇ ਸਿਰਫ਼ ਇਕ ਭਾਰਤੀ ਖਿਡਾਰੀ ਨੂੰ ਹੀ ਚੁਣਿਆ ਹੈ।
ਇਹ ਵੀ ਪੜ੍ਹੋ : ਦੌੜਾਂ ਨੂੰ ਉਤਸ਼ਾਹਿਤ ਕਰਨ ਵਾਲੇ 110 ਸਾਲਾ ਫ਼ੌਜਾ ਸਿੰਘ ਦਾ ਵਰਲਡ ਬੁੱਕ ਆਫ਼ ਰਿਕਾਰਡਸ ਵੱਲੋਂ ਸਨਮਾਨ

ਇਸ ਭਾਰਤੀ ਨੂੰ ਟੀਮ ’ਚ ਕੀਤਾ ਸ਼ਾਮਲ
ਸ਼ਾਹਿਦ ਅਫ਼ਰੀਦੀ ਨੇ ਜਿਸ ਭਾਰਤੀ ਖਿਡਾਰੀ ਨੂੰ ਪਲੇਇੰਗ ਇਲੈਵਨ ’ਚ ਚੁਣਿਆ ਹੈ ਉਸ ਦਾ ਨਾਂ ਹੈ ਸਚਿਨ ਤੇਂਦੁਲਕਰ। ਸ਼ਾਹਿਦ ਨੇ ਆਪਣੇ ਪੁਰਾਣੇ ਸਾਥੀ ਖਿਡਾਰੀ ਸਈਦ ਅਨਵਰ ਨੂੰ ਬਤੌਰ ਓਪਨਿੰਗ ਬੱਲੇਬਾਜ਼ ਟੀਮ ’ਚ ਜਗ੍ਹਾ ਦਿੱਤੀ ਹੈ। ਸ਼ਾਹਿਦ ਅਫ਼ਰੀਦੀ ਨੇ ਸਈਦ ਅਨਵਰ ਦੇ ਓਪਨਿੰਗ ਜੋੜੀਦਾਰ ਦੇ ਤੌਰ ’ਤੇ ਐਡਮ ਗਿਲਕ੍ਰਿਸਟ ਨੂੰ ਚੁਣਿਆ ਗਿਆ ਹੈ। ਰਿੱਕੀ ਪੋਂਟਿੰਗ ਨੂੰ ਨੰਬਰ ਤਿੰਨ ਤੇ ਸਚਿਨ ਤੇਂਦੁਲਕਰ ਨੂੰ ਨੰਬਰ ਚਾਰ ’ਤੇ ਬੱਲੇਬਾਜ਼ੀ ਲਈ ਚੁਣਿਆ ਹੈ।

ਇੰਜ਼ਮਾਮ ਉਲ ਹੱਕ ਨੂੰ ਚੁਣਿਆ ਕਪਤਾਨ
ਅਫ਼ਰੀਦੀ ਨੇ ਨੰਬਰ 5 ’ਤੇ ਆਪਣੇ ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ ਨੂੰ ਚੁਣਿਆ। ਅਫ਼ਰੀਦੀ ਨੇ ਆਪਣੀ ਪਲੇਇੰਗ ਇਲੈਵਨ ’ਚ ਨੰਬਰ 6 ਂਤੇ ਆਲਰਾਊਂਡਰ ਦੀ ਭੂਮਿਕਾ ’ਚ ਜੈਕ ਕੈਲਿਸ ਦੀ ਚੋਣ ਕੀਤੀ ਹੈ।

ਵਸੀਮ ਅਕਰਮ ਨੂੰ ਦਿੱਤੀ ਜਗ੍ਹਾ
ਅਫ਼ਰੀਦੀ ਨੇ ਵਿਕਟਕੀਪਰ ਬੱਲੇਬਾਜ਼ ਦੇ ਤੌਰ ’ਤੇ ਸਾਬਕਾ ਪਾਕਿਸਤਾਨੀ ਕਪਤਾਨ ਰਾਸ਼ਿਦ ਲਤੀਫ਼ ਨੂੰ ਸ਼ਾਮਲ ਕੀਤਾ ਹੈ। ਅਫ਼ਰੀਦੀ ਨੇ ਵਸੀਮ ਅਕਰਮ, ਗਲੇਨ ਮੈਕਗ੍ਰਾ ਤੇ ਸ਼ੋਏਬ ਅਖ਼ਤਰ ਨੂੰ ਬਤੌਰ ਤੇਜ਼ ਗੇਂਦਬਾਜ਼ ਚੁਣਿਆ ਹੈ।

ਸ਼ੇਨ ਵਾਰਨ ਇਕਮਾਤਰ ਸਪਿਨ ਗੇਂਦਬਾਜ਼
ਅਫ਼ਰੀਦੀ ਨੇ ਆਪਣੀ ਪਲੇਇੰਗ ਇਲੈਵਨ ’ਚ ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਨੂੰ ਇਕਮਾਤਰ ਸਪਿਨ ਗੇਂਦਬਾਜ਼ ਦੇ ਤੌਰ ’ਤੇ ਜਗ੍ਹਾ ਦਿੱਤੀ। ਅਫ਼ਰੀਦੀ ਨੇ ਆਪਣੀ ਬੈਸਟ ਪਲੇਇੰਗ ਇਲੈਵਨ ’ਚ 5 ਪਾਕਿਸਤਾਨੀ, 4 ਆਸਟਰੇਲੀਆਈ ਤੇ ਦੱਖਣੀ ਅਫ਼ਰੀਕਾ ਤੇ ਭਾਰਤ ਤੋਂ 1-1 ਖਿਡਾਰੀ ਚੁਣੇ ਹਨ।
ਇਹ ਵੀ ਪੜ੍ਹੋ : WTC Final ਲਈ ਨਿਊਜ਼ੀਲੈਂਡ ਟੀਮ ਦਾ ਐਲਾਨ, ਇਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

ਸ਼ਾਹਿਦ ਅਫ਼ਰੀਦੀ ਦੀ ਆਲ ਟਾਈਮ ਪਲੇਇੰਗ ਇਲੈਵਨ
ਸਈਦ ਅਨਵਰ, ਐਡਮ ਗਿਲਕ੍ਰਿਸਟ, ਰਿੱਕੀ ਪੋਂਟਿੰਗ, ਸਚਿਨ ਤੇਂਦੁਲਕਰ, ਇੰਜ਼ਮਾਮ ਉਲ ਹੱਕ, ਜੈਕ ਕੈਲਿਸ, ਰਾਸ਼ਿਦ ਲਤੀਫ਼ (ਵਿਕਟਕੀਪਰ), ਵਸੀਮ ਅਕਰਮ, ਸ਼ੇਨ ਵਾਰਨ, ਗਲੇਨ ਮੈਕਗ੍ਰਾ ਤੇ ਸ਼ੋਏਬ ਅਖ਼ਤਰ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh