ਸ਼ਹੀਨ ਅਫਰੀਦੀ ਦੀ ਧਮਾਕੇਦਾਰ ਵਾਪਸੀ, ਪਹਿਲੇ ਦਿਨ 233 ਦੌੜਾਂ ''ਤੇ ਢੇਰ ਬੰਗਲਾਦੇਸ਼

02/07/2020 7:08:39 PM

ਨਵੀਂ ਦਿੱਲੀ— ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਰਾਵਲਪਿੰਡੀ ਦੇ ਸਟੇਡੀਅਮ 'ਚ ਚੱਲ ਰਹੇ ਪਹਿਲੇ ਟੈਸਟ 'ਚ ਬੰਗਲਾਦੇਸ਼ ਦੀ ਪਾਰੀ ਪਾਕਿ ਤੇਜ਼ ਗੇਂਦਬਾਜ਼ ਸ਼ਹੀਨ ਅਫਰੀਦੀ ਦੇ ਅੱਗੇ ਕਮਜ਼ੋਰ ਹੁੰਦੇ ਨਜ਼ਰ ਆਏ। ਹਾਲਾਂਕਿ ਮੱਧਕ੍ਰਮ ਬੱਲੇਬਾਜ਼ ਨਜਮੁਲ ਹੁਸੈਨ, ਮੁਹੰਮਦ ਮਿਥੁਨ ਨੇ ਕੁਝ ਵਧੀਆ ਪਾਰੀਆਂ ਜ਼ਰੂਰ ਖੇਡੀਆਂ ਪਰ ਉਹ ਬੰਗਲਾਦੇਸ਼ ਨੂੰ ਵੱਡੇ ਸਕੋਰ ਤਕ ਨਹੀਂ ਲੈ ਕੇ ਜਾ ਸਕੇ। ਬੰਗਲਾਦੇਸ਼ ਵਲੋਂ ਤਮਿਮ ਇਕਬਾਲ ਦੇ ਨਾਲ ਸੈਫ ਹਸਨ ਬੱਲੇਬਾਜ਼ੀ ਦੇ ਲਈ ਆਏ ਸਨ। ਸੈਫ ਹਸਨ ਪਹਿਲੇ ਹੀ ਓਵਰ 'ਚ ਬਿਨ੍ਹਾ ਖਾਤੇ ਖੋਲ੍ਹੇ ਸ਼ਹੀਨ ਦੀ ਗੇਂਦ 'ਤੇ ਸ਼ਫੀਕ ਨੂੰ ਕੈਚ ਦੇ ਬੈਠੇ। ਇਸ ਦੇ ਅਗਲੇ ਹੀ ਓਵਰ 'ਚ ਤਮਿਤ ਇਕਬਾਲ ਵੀ 3 ਦੌੜਾਂ ਬਣਾ ਕੇ ਚੱਲਦੇ ਬਣੇ। ਨਜਮੁਲ ਨੇ 44 ਤਾਂ ਕਪਤਾਨ ਮੋਮਿਨੁਲ ਹਕ ਨੇ ਜ਼ਰੂਰ 30 ਦੌੜਾਂ ਬਣਾਈਆਂ ਪਰ ਕੋਈ ਵੱਡੀ ਪਾਰੀ ਨਾ ਆਉਣ ਕਾਰਨ ਬੰਗਲਾਦੇਸ਼ ਦੇ ਖਿਡਾਰੀਆਂ 'ਤੇ ਦਬਾਅ ਬਣ ਗਿਆ।
ਮੱਧਕ੍ਰਮ ਬੱਲੇਬਾਜ਼ ਮੁਹੰਮਦ ਮਿਥੁਨ ਨੇ 63 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 200 ਦੇ ਪਾਰ ਪਹੁੰਚਾਇਆ। ਪਾਕਿਸਤਾਨ ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਸ਼ਹੀਨ ਅਫਰੀਦੀ ਨੇ 53 ਦੌੜਾਂ 'ਤੇ 4 ਵਿਕਟ ਹਾਸਲ ਕੀਤੀਆਂ। ਨਾਲ ਹੀ ਮੁਹੰਮਦ ਅੱਬਾਸ ਨੇ 19 ਦੌੜਾਂ 'ਤੇ 2, ਨਸੀਮ ਸ਼ਾਹ ਨੇ 61 ਦੌੜਾਂ 'ਤੇ 1, ਹੈਰਿਸ ਸੋਹੇਲ ਨੇ 11 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।

Gurdeep Singh

This news is Content Editor Gurdeep Singh