ਸ਼ਹੀਦ ਸਰਾਭਾ 71ਵਾਂ ਗੋਲਡ ਕੱਪ ਟੂਰਨਾਮੈਂਟ ਸ਼ੁਰੂ

11/13/2018 4:09:52 AM

ਜੋਧਾਂ/ਲਲਤੋਂ (ਡਾ. ਪ੍ਰਦੀਪ)- ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ, ਪ੍ਰਵਾਸੀ ਭਾਰਤੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ 103ਵੀਂ ਬਰਸੀ ਮੌਕੇ 71ਵਾਂ ਤਿੰਨ ਸਾਲਾ ਗੋਲਡ ਕੱਪ ਸ਼ਹੀਦ ਕਰਤਾਰ ਸਿੰਘ ਸਰਾਭਾ ਸਟੇਡੀਅਮ ਪਿੰਡ ਸਰਾਭਾ, ਲੁਧਿਆਣਾ ਵਿਖੇ ਪਟਾਕਿਆਂ ਦੀ ਗੂੰਜ ਤੇ ਗੁਬਾਰਿਆਂ ਦੇ ਛੱਡਣ ਨਾਲ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਐੱਚ. ਐੱਸ. ਫੂਲਕਾ ਨੇ ਝੰਡੇ ਦੀ ਰਸਮ ਅਦਾ ਕਰ ਕੇ ਕੀਤਾ।
ਇਸ ਮੌਕੇ ਉਨ੍ਹਾਂ ਸ਼ਹੀਦ ਸਰਾਭਾ ਸਪੋਰਟਸ ਕਲੱਬ ਨੂੰ 71ਵੇਂ ਸ਼ਾਨਦਾਰ ਟੂਰਨਾਮੈਂਟ ਦੀ ਵਧਾਈ ਦਿੱਤੀ ਤੇ ਕਲੱਬ ਦੀ ਵੱਡੀ ਮਦਦ ਕੀਤੀ । ਇਸ ਮੌਕੇ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ ਪੱਪੂ ਕੈਨੇਡਾ, ਇੰਦਰਜੀਤ ਸਿੰਘ ਕੈਨੇਡਾ, ਰੂਬੀ ਕੈਨੇਡਾ, ਬਿੰਦਰ ਯੂ. ਐੱਸ. ਏ., ਜਨਰਲ ਸਕੱਤਰ ਡਾ. ਬਲਦੇਵ ਸਿੰਘ ਸਰਾਭਾ, ਖਜ਼ਾਨਚੀ ਅਮਰ ਸਿੰਘ, ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ ਜੋਨੂ, ਮਾ. ਮੇਵਾ ਸਿੰਘ, ਚੇਅਰਮੈਨ ਇਕਬਾਲ ਸਿੰਘ ਘੋਲਾ ਕੈਨੇਡਾ, ਕੁਲਦੀਪ ਸਿੰਘ ਵਾਈਸ ਪ੍ਰਧਾਨ, ਪ੍ਰੇਮਜੀਤ ਸਿੰਘ, ਗੁਰਸਿਮਰਤ ਸਿੰਘ ਡਿੰਪਲ (ਦੋਵੇਂ ਵਾਈਸ ਚੇਅਰਮੈਨ ਤੇ ਸਾਬਕਾ ਸਰਪੰਚ), ਜਸਵਿੰਦਰ ਰਾਣਾ, ਸੁਖਵਿੰਦਰ ਸਿੰਘ ਸੁੱਖਾ, ਡਾ. ਦਵਿੰਦਰ ਸਿੰਘ ਸਰਾਭਾ, ਡਾ. ਅਜੀਤ ਸਿੰਘ ਸਰਾਭਾ, ਰਜਿੰਦਰ ਸਿੰਘ, ਬਲਰਾਜ ਸਿੰਘ, ਹਰਪ੍ਰੀਤ ਸਿੰਘ ਸੋਨਾ, ਮਾ. ਗੁਰਮੇਲ ਸਿੰਘ, ਸਰਕਾਰੀ ਸੈਕੰਡਰੀ ਸਕੂਲ ਸਰਾਭਾ ਦੇ ਮੁੱਖ ਅਧਿਆਪਕ ਬਲਦੇਵ ਸਿੰਘ ਜੋਧਾਂ ਤੇ ਸਮੂਹ ਸਟਾਫ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ । ਫੁੱਟਬਾਲ ਮੈਚ ਦੇ ਸ਼ੁਰੂਆਤੀ ਦੌਰ 'ਚ ਕੁਲਬੀਰ ਅਕੈਡਮੀ ਨੇ ਨਵਾਂਸ਼ਹਿਰ ਨੂੰ 3-1 ਦੇ ਫਰਕ ਨਾਲ ਹਰਾਇਆ । ਡਾਂਗੋ (ਲੁਧਿ.) ਨੇ ਜੇ. ਸੀ. ਟੀ. ਅਕੈਡਮੀ ਫਗਵਾੜਾ ਨੂੰ ਹਰਾਇਆ।