ਸ਼ਾਹਾਨੀ ਤੇ ਜੋਸ਼ੀ ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ ਦੇ ਸੈਮੀਫਾਈਨਲ ''ਚ

01/07/2018 1:58:28 AM

ਚੇਨਈ— ਤੁਸ਼ਾਰ ਸ਼ਾਹਾਨੀ ਤੇ ਨੀਲ ਜੋਸ਼ੀ ਨੇ ਬਰਮਿੰਘਮ 'ਚ ਚੱਲ ਰਹੇ ਬ੍ਰਿਟਿਸ਼ ਜੂਨੀਅਰ ਓਪਨ ਸਕੁਐਸ਼ 'ਚ ਭਾਰਤੀ ਚੁਣੌਤੀ ਬਰਕਰਾਰ ਰੱਖਦੇ ਹੋਏ ਅੱਜ ਕ੍ਰਮਵਾਰ ਅੰਡਰ-17 ਤੇ ਅੰਡਰ-15 ਲੜਕਿਆਂ ਦੇ ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਸ਼ਾਹਾਨੀ ਨੇ ਭਾਰਤ 'ਚ ਅੰਡਰ-17 ਵਰਗ ਦੇ ਨੰਬਰ ਇਕ ਰੈਂਕਿੰਗ ਵਾਲੇ ਸਮਰਥ ਚੌਧਰੀ ਨੂੰ 11-6, 11-7, 10-12, 11-5 ਨਾਲ ਹਰਾ ਕੇ ਆਖਰੀ ਚਾਰ 'ਚ ਜਗ੍ਹਾ ਤੈਅ ਕੀਤੀ। ਫਾਈਨਲ 'ਚ ਜਗ੍ਹਾ ਬਣਾਉਣ ਲਈ ਉਸ ਦਾ ਸਾਹਮਣਾ ਮਿਸਰ ਦੇ ਚੋਟੀ ਦਰਜਾ ਪ੍ਰਾਪਤ ਉਮਰ ਐੱਲ. ਤੋਰਕੇ ਨਾਲ ਹੋਵੇਗਾ। 
ਅੰਡਰ-15 ਵਰਗ 'ਚ ਦੋ ਭਾਰਤੀ ਆਖਰੀ ਚਾਰ ਦੇ ਸਥਾਨ ਦੀ ਦੌੜ 'ਚ ਸਨ ਪਰ ਜੋਸ਼ੀ ਨੇ ਮਿਸਰ ਦੇ ਅਹਿਮਦ ਇਸਮਾਈਲ ਨੂੰ 11-9, 10-12, 11-4, 8-11, 11-9 ਨਾਲ ਹਰਾ ਦਿੱਤਾ। ਮੁੰਬਈ ਦਾ ਇਹ ਖਿਡਾਰੀ ਹੁਣ ਦੂਜਾ ਦਰਜਾ ਪ੍ਰਾਪਤ ਮਲੇਸ਼ੀਆ ਦੇ ਮੁਹੰਮਦ ਆਮਿਰ  ਅਮੀਰੁਲ ਅਜ਼ਹਰ ਨਾਲ ਭਿੜੇਗਾ।  ਦੂਜਾ ਦਰਜਾ ਪ੍ਰਾਪਤ ਅਪਰਣਵ ਸਰੀਨ ਮਿਸਰ ਦੇ ਅਹਿਮਦ ਅਲੀ ਤੋਂ ਹਾਰ ਗਿਆ।