ਨਾਈਟਰਾਈਡਰਸ ਨੂੰ ''ਗਲੋਬਲ ਬ੍ਰਾਂਡ'' ਬਣਾਉਣਾ ਚਾਹੁੰਦੇ ਹਨ ਸ਼ਾਹਰੁਖ

02/12/2016 12:57:18 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਲੀਗ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਫ੍ਰੈਂਚਾਈਜ਼ੀ ਟੀਮ ਕੋਲਕਾਤਾ ਨਾਈਟਰਾਈਡਰਸ (ਕੇ.ਕੇ.ਆਰ.) ਦੇ ਮਾਲਕ ਅਤੇ ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੀ ਕੈਰੀਬੀਆਈ ਪ੍ਰੀਮੀਅਰ ਲੀਗ (ਸੀ.ਪੀ.ਐੱਲ.) ਦੀ ਟੀਮ ਤ੍ਰਿਨੀਦਾਦ ਅਤੇ ਟੋਬੈਗੋ ਦਾ ਨਾਂ ਬਦਲ ਕੇ ਤ੍ਰਿਬੈਗੋ ਨਾਈਟਰਾਈਡਰਸ ਹੋ ਗਿਆ ਹੈ।

ਸਾਹਰੁਖ ਨੇ ਇਸ ਨੂੰ ਪਿਛਲੇ ਸਾਲ ਖਰੀਦਿਆ ਸੀ ਅਤੇ ਇਸ ਦੀ ਕੈਰੇਬੀਆਈ ਟੀਮ ਨੇ ਧਮਾਕੇਦਾਰ ਅੰਦਾਜ਼ ''ਚ ਸ਼ੁਰੂਆਤ ਕਰਦੇ ਹੋਏ ਸੀ.ਪੀ.ਐੱਲ. ''ਚ ਖਿਤਾਬੀ ਜਿੱਤ ਹਾਸਲ ਕੀਤੀ। ਸ਼ਾਹਰੁਖ ਨਾਈਟਰਾਈਡਰਸ ਨੂੰ ਸੰਸਾਰਕ ਬ੍ਰਾਂਡ ਬਣਾਉਣਾ ਚਾਹੁੰਦੇ ਹਨ ਅਤੇ ਇਸੇ ਦੇ ਤਹਿਤ ਉਨ੍ਹਾਂ ਨੇ ਆਪਣੀ ਟੀਮ ਤ੍ਰਿਨਿਦਾਦ ਅਤੇ ਟੋਬੈਗੋ ਦਾ ਨਾਂ ਬਦਲ ਕੇ ਤ੍ਰਿਬੈਗੋ ਨਾਈਟਰਾਈਡਰਸ ਕਰ ਲਿਆ ਹੈ। ਸ਼ਾਹਰੁਖ ਨੇ ਇਸ ''ਤੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ, ਤ੍ਰਿਨਿਦਾਦ ਅਤੇ ਟੋਬੈਗੋ ਟੀਮ ਨਾਲ ਜੁੜਨ ''ਚ ਮੈਂ ਸਨਮਾਨਤ ਮਹਿਸੂਸ ਕਰ ਰਿਹਾ ਹਾਂ। ਮੈਂ ਤ੍ਰਿਨਿਦਾਦ ਅਤੇ ਟੋਬੈਗੋ ਦੇ ਲੋਕਾਂ ਨੂੰ ਉਨ੍ਹਾਂ ਦੇ ਅਪਾਰ ਸਮਰਥਨ ਦੇ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ। 

ਦੂਜੇ ਪਾਸੇ ਕੇ.ਕੇ.ਆਰ. ਦੇ ਮੁੱਖ ਕਾਰਜਕਾਰੀ ਅਧਿਕਾਰੀ ਵੇਂਕੀ ਮੈਸੂਰ ਨੇ ਕਿਹਾ ਕਿ ਸਾਨੂੰ ਆਪਣੇ ਬ੍ਰਾਂਡ ਕੇ.ਕੇ.ਆਰ. ''ਤੇ ਮਾਣ ਹੈ, ਜਿਸ ਨੂੰ ਅਸੀਂ ਭਾਰਤ ''ਚ ਆਈ.ਪੀ.ਐੱਲ. ਤੋਂ ਬਣਾਇਆ ਹੈ ਅਤੇ ਅਸੀਂ ਨਾਈਟਰਾਈਡਰਸ ਨੂੰ ਗਲੋਬਲ ਬ੍ਰਾਂਡ ਬਣਾਉਣਾ ਚਾਹੁੰਦੇ ਹਾਂ। ਨਾਂ ਬਦਲਣ ਦੇ ਬਾਅਦ ਤ੍ਰਿਬੈਗੋ ਨਾਈਟਰਾਈਡਰਸ ਟੀਮ ''ਚ ਕੋਈ ਬਦਲਾਅ ਨਹੀਂ ਹੋਵੇਗਾ। ਟੀਮ ਦੇ ਕਪਤਾਨ ਡਵੇਨ ਬ੍ਰਾਵੋ ਹੀ ਰਹਿਣਗੇ, ਜਦੋਂਕਿ ਕੋਲਕਾਤਾ ਦੇ ਲਈ ਆਈ.ਪੀ.ਐੱਲ ''ਚ ਖੇਡ ਚੁੱਕੇ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ ਮਾਰਕੀ ਖਿਡਾਰੀ ਬਣੇ ਰਹਿਣਗੇ।