ਸ਼ਾਹਰੁਖ ਨੇ ਕੀਤੀ ਪਾਕ ਖਿਡਾਰੀ ਸ਼ੋਏਬ ਨੂੰ ''ਕਿੱਸ'' (ਵੀਡੀਓ)

12/01/2015 12:43:10 PM


ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਨੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਕਿੱਸ ਕੀਤਾ ਹੈ ਅਤੇ ਇਸ ਸਪੈਸ਼ਲ ਮੂਵਮੇਂਟ ਦੀ ਵੀਡੀਓ ਸ਼ੋਏਬ ਨੇ ਆਪਣੇ ਟਵਿੱਟਰ ਅਕਾਉਂਟ ''ਤੇ ਪੋਸਟ ਕੀਤੀ ਹੈ। ਇਸ ਵੀਡੀਓ ''ਚ ਸ਼ਾਹਰੁਖ ਸ਼ੋਏਬ ਨੂੰ ਕਿੱਸ ਕਰਦੇ ਹੋਏ ਦਿਖ ਰਹੇ ਹਨ। ਦਰਅਸਲ ਸ਼ੋਏਬ ਨੇ ਅੱਜ ਹੀ ਆਪਣਾ ਟਵਿੱਟਰ ਅਕਾਉਂਟ ਬਣਾਇਆ ਹੈ ਅਤੇ ਸ਼ੋਏਬ ਦਾ ਸਵਾਗਤ ਕਰਨ ਲਈ ਸ਼ਾਹਰੁਖ ਨੇ ਉਸ ਨੂੰ ਕਿੱਸ ਕੀਤਾ ਅਤੇ ਉਸ ਲਈ ਮੈਸੇਜ ਵੀ ਦਿੱਤਾ ਹੈ। ਸ਼ੋਏਬ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ,''''Love SRK''''। ਸ਼ੋਏਬ ਆਈ. ਪੀ. ਐੱਲ. ''ਚ ਸ਼ਾਹਰੁਖ ਦੀ ਟੀਮ ਕੋਲਕਾਤਾ ਨਾਈਟ ਰਾਈਜਰਸ ਲਈ ਇਕ ਸੀਜ਼ਨ ਖੇਡ ਚੁੱਕੇ ਹਨ। 

Anuradha Sharma

This news is News Editor Anuradha Sharma