ਇੰਗਲੈਂਡ ਦੇ ਖਿਲਾਫ ਵਨ-ਡੇ ਤੇ ਟੀ20 ਸੀਰੀਜ਼ ਤੋਂ ਪਹਿਲਾ ਬਾਹਰ ਹੋਇਆ ਪਾਕਿਸਤਾਨ ਦਾ ਇਹ ਗੇਂਦਬਾਜ਼

04/21/2019 5:20:27 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਪਿਨ ਗੇਂਦਬਾਜ਼ ਸ਼ਾਦਾਬ ਖਾਨ ਬੀਮਾਰ ਹੋਣ ਦੇ ਕਾਰਨ ਇੰਗਲੈਂਡ ਦੇ ਖਿਲਾਫ ਹੋਣ ਵਾਲੀ ਅਗਲੀ ਵਨ-ਡੇ ਤੇ ਟੀ-20 ਸੀਰੀਜ਼ ਤੋਂ ਬਾਹਰ ਹੋ ਗਏ ਹਨ। ਜੀਓ ਟੀਵੀ ਦੇ ਮੁਤਾਬਕ ਸ਼ਾਦਾਬ ਦੇ ਸਰੀਰ 'ਚ ਇਨਫੈਕਸ਼ਨ ਪਾਈ ਗਈ ਹੈ, ਜਿਸ ਦੇ ਇਲਾਜ 'ਚ ਘੱਟ ਤੋਂ ਘੱਟ ਚਾਰ ਹਫ਼ਤਿਆਂ ਦਾ ਸਮਾਂ ਲੱਗੇਗਾ।  

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਹੁਣ ਇੰਗਲੈਂਡ 'ਚ ਇਕ ਮਾਹਿਰ ਤੋਂ ਸ਼ਾਦਾਬ ਦਾ ਇਲਾਜ ਕਰਾਏਗੀ ਤਾਂ ਕਿ ਉਹ 30 ਮਈ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਪੂਰੀ ਤਰ੍ਹਾਂ ਨਾਲ ਫਿੱਟ ਹੋਣ ਤੇ ਟੀਮ 'ਚ ਅਹਿਮ ਭੂਮਿਕਾ ਨਿਭਾ ਸਕੇ। ਪਾਕਿਸਤਾਨ ਵਿਸ਼ਵ ਕੱਪ ਤੋਂ ਪਹਿਲਾਂ ਤਿਆਰੀਆਂ ਦੇ ਰੂਪ 'ਚ ਇੰਗਲੈਂਡ ਦੇ ਖਿਲਾਫ ਪੰਜ ਵਨ-ਡੇ ਤੇ ਇਕ ਟੀ-20 ਮੈਚ ਖੇਡੇਗੀ। 

ਸ਼ਾਦਾਬ ਨੇ ਹੁਣ ਤੱਕ ਪਾਕਿਸਤਾਨ ਲਈ 34 ਵਨ-ਡੇ ਤੇ 32 ਟੀ-20 ਮੁਕਾਬਲੇ ਖੇਡੇ ਹਨ। ਉਨ੍ਹਾਂ ਨੇ ਹੁਣ ਤੱਕ ਵਨ-ਡੇ 'ਚ 47 ਜਦ ਕਿ ਟੀ-20 'ਚ 44 ਵਿਕਟ ਆਪਣੇ ਨਾਂ ਕੀਤੀਆਂ ਹਨ।