ਦੱਖਣੀ ਅਫ਼ਰੀਕਾ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਨਹੀਂ ਖੇਡ ਸਕਣਗੇ ਸ਼ਾਦਾਬ ਖਾਨ, ਇਹ ਹੈ ਵਜ੍ਹਾ

12/26/2020 7:21:39 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਹਰਫਨਮੌਲਾ ਸ਼ਾਦਾਬ ਖਾਨ ਖੱਬੇ ਪੱਟ ’ਚ ਸੱਟ ਲੱਗਣ ਕਾਰਨ ਅਗਲੇ ਮਹੀਨੇ ਤੋਂ ਦੱਖਣੀ ਅਫ਼ਰੀਕਾ ਖ਼ਿਲਾਫ਼ ਘਰੇਲੂ ਸੀਰੀਜ਼ ’ਚ ਨਹੀਂ ਖੇਡ ਸਕਣਗੇ। ਡਾਕਟਰਾਂ ਨੇ ਸ਼ਾਦਾਬ ਨੂੰ ਨਿਊਜ਼ੀਲੈਂਡ ’ਚ ਐੱਮ. ਆਰ. ਆਈ. ਦੇ ਬਾਅਦ 6 ਹਫ਼ਤੇ ਦੇ ਆਰਾਮ ਦੀ ਸਲਾਹ ਦਿੱਤੀ ਹੈ। ਸ਼ਾਦਾਬ ਨੂੰ ਇਹ ਸੱਟ ਇਸ ਹਫ਼ਤੇ ਦੇ ਸ਼ੁਰੂ ’ਚ ਨੇਪੀਅਰ ’ਚ ਤੀਜੇ ਟੀ-20 ਕੌਮਾਂਤਰੀ ਮੈਚ ਦੇ ਦੌਰਾਨ ਲੱਗੀ ਸੀ।
ਇਹ ਵੀ ਪੜ੍ਹੋ : ਪਾਕਿ ਗੇਂਦਬਾਜ਼ ਯਾਸਿਰ ਸ਼ਾਹ ਦੀ ਫ਼ਿਸਲੀ ਜ਼ੁਬਾਨ, ਕੀਵੀ ਬੱਲੇਬਾਜ਼ ਨੂੰ ਕਿਹਾ- ਭੂਤਨੀ ਦੇ...

ਉਹ ਸੱਟ ਕਾਰਨ ਪਿਛਲੇ ਮਹੀਨੇ ਜ਼ਿੰਬਾਬਵੇ ਖ਼ਿਲਾਫ਼ ਸੀਮਿਤ ਓਵਰਾਂ ਦੀ ਸੀਰੀਜ਼ ’ਚ ਨਹੀਂ ਖੇਡ ਸਕੇ ਸਨ ਪਰ ਟੀਮ ਦੇ ਡਾਕਟਰ ਸੋਹੇਲ ਸਲੀਮ ਨੇ ਕਿਹਾ ਕਿ ਇਹ ਸੱਟ ਉਸ ਤੋਂ ਅਲਗ ਹੈ। ਸਲੀਮ ਨੇ ਸ਼ਨੀਵਾਰ ਨੂੰ ਇਕ ਬਿਆਨ ’ਚ ਕਿਹਾ ਕਿ 6 ਹਫ਼ਤੇ ਬਾਅਦ ਮੈਡੀਕਲ ਪੈਨਲ ਉਨ੍ਹਾਂ ਦੀ ਸੱਟ ਦਾ ਆਕਲਨ ਕਰੇਗਾ ਜਿਸ ਤੋਂ ਬਾਅਦ ਹੀ ਮੁਕਾਬਲੇਬਾਜ਼ੀ ਕ੍ਰਿਕਟ ’ਚ ਵਾਪਸੀ ’ਤੇ ਫ਼ੈਸਲਾ ਹੋਵੇਗਾ। ਉਹ ਨਿਊਜ਼ੀਲੈਂਡ ’ਚ ਪਾਕਿਸਤਾਨੀ ਟੀਮ ਦੇ ਨਾਲ ਹੀ ਰਹਿਣਗੇ। ਪਾਕਿਸਤਾਨ ਨੂੰ 26 ਜਨਵਰੀ ਤੋਂ 14 ਫ਼ਰਵਰੀ ਤਕ ਦੋ ਟੈਸਟ ਮੈਚਾਂ ਅਤੇ ਤਿੰਨ ਟੀ-20 ਲਈ ਦੱਖਣੀ ਅਫ਼ਰੀਕਾ ਦੀ ਮੇਜ਼ਬਾਨੀ ਕਰਨੀ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh