ਮਿਕੀ ਆਰਥਰ ਨੇ PCB ''ਤੇ ਲਾਏ ਗੰਭੀਰ ਦੋਸ਼, ਕਿਹਾ- ਮੇਰੇ ਨਾਲ ਕੀਤਾ ਧੋਖਾ

09/26/2019 2:59:22 PM

ਸਪੋਰਟਸ ਡੈਸਕ : ਕੁਝ ਦਿਨ ਪਿਹਲਾਂ ਪਾਕਿਸਤਾਨ ਕ੍ਰਿਕਟ ਬੋਰਡ ਨੇ ਮਿਕੀ ਆਰਥਰ ਦੀ ਜਗ੍ਹਾ ਸਾਬਕਾ ਕਪਤਾਨ ਮਿਸਬਾਹ ਉਲ ਹੱਕ ਨੂੰ ਪਾਕਿਸਤਾਨ ਕ੍ਰਿਕਟ ਟੀਮ ਦਾ ਹੈਡ ਕੋਚ ਅਤੇ ਮੁੱਖ ਚੋਣਕਾਰ ਨਿਯੁਕਤ ਕੀਤਾ ਹੈ। ਅਜਿਹੇ 'ਚ ਪਾਕਿ ਟੀਮ ਦੇ ਸਾਬਕਾ ਕੋਚ ਮਿਕੀ ਆਰਥਰ ਨੇ ਕਿਹਾ ਮੈਂ ਜਿਨ੍ਹਾਂ ਲੋਕਾਂ 'ਤੇ ਭਰੋਸਾ ਕੀਤਾ, ਉਨ੍ਹਾਂ ਨੇ ਹੀ ਮੇਰਾ ਸਾਥ ਨਹੀਂ ਦਿੱਤਾ।

ਆਰਥਰ ਨੇ ਕਿਹਾ, ''ਮੈਨੂੰ ਆਪਣੇ ਕਾਰਜਕਾਲ ਵਿਚ ਜਿਸਨੇ ਸਭ ਤੋਂ ਵੱਧ ਨਿਰਾਸ਼ ਕੀਤਾ ਹੈ ਉਹ ਉਹੀ ਲੋਕ ਹਨ ਜਿਨ੍ਹਾਂ 'ਤੇ ਮੈਂ ਸਭ ਤੋਂ ਵੱਧ ਭਰੋਸਾ ਕੀਤਾ ਹੈ। ਆਖਿਰ 'ਚ ਉਨ੍ਹਾਂ ਲੋਕਾਂ ਨੇ ਹੀ ਮੇਰਾ ਸਾਥ ਨਹੀਂ ਦਿੱਤਾ। ਮੈਂ ਚੋਟੀ ਦੇ ਅਹੁਦਿਆਂ 'ਤੇ ਬੈਠੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ ਹਾਂ ਸਗੋਂ ਉਨ੍ਹਾਂ ਦੀ ਕਰ ਰਿਹਾ ਹਾਂ ਜੋ ਕ੍ਰਿਕਟ ਕਮੇਟੀ 'ਚ ਸ਼ਾਮਲ ਸੀ, ਜਿਨ੍ਹਾਂ 'ਤੇ ਮੈਨੂੰ ਭਰੋਸਾ ਸੀ। ਇਨ੍ਹਾਂ ਲੋਕਾਂ ਨੇ ਕਿਹਾ ਕੁਝ ਹੋਰ ਅਤੇ ਕੀਤਾ ਕੁਝ ਹੋਰ। ਮੈਂ ਇਨ੍ਹਾਂ ਲੋਕਾਂ ਤੋਂ ਬਹੁਤ ਨਿਰਾਸ਼ ਹਾਂ।''

ਅਰਥਰ ਨੇ ਅੱਗੇ ਕਿਹਾ, ''ਮੇਰੇ ਨਾਲ ਧੋਖਾ ਉਨ੍ਹਾਂ ਲੋਕਾਂ ਨੇ ਕੀਤਾ ਜਿਨ੍ਹਾਂ ਦੇ ਨਾਲ ਰਹਿਣਾ ਮੈਨੂੰ ਸਭ ਤੋਂ ਪਸੰਦ ਸੀ। ਇਸ ਤੋਂ ਬਾਅਦ ਵੀ ਉਨ੍ਹਾਂ ਲੋਕਾਂ ਨੇ ਪਾਕਿਸਤਾਨ ਟੀਮ ਨੂੰ ਨਵੇਂ ਹੱਥਾਂ ਵਿਚ ਸੌਂਪ ਦਿੱਤਾ ਹੈ। ਮੈਂ ਕਿਹਾ ਸੀ ਕਿ ਮਿਸਬਾਹ ਬਿਹਤਰੀਨ ਸਾਬਤ ਹੋਣਗੇ ਕਿਉਂਕਿ ਉਹ ਪਾਕਿਸਤਾਨ ਕ੍ਰਿਕਟ ਦੇ ਗਾਡਫਾਦਰ ਹਨ। ਮਿਸਬਾਹ ਸ਼ਾਨਦਾਰ ਹਨ। ਇਸ ਤੋਂ ਇਲਾਵਾ ਮੈਂ ਵਸੀਮ ਅਕਰਮ ਦਾ ਨਾਂ ਵੀ ਲਿਆ ਸੀ, ਕਿਉਂਕਿ ਮੈਨੂੰ ਲਗਦਾ ਹੈ ਕਿ ਵਸੀਮ ਅਕਰਮ ਕੌਮਾਂਤਰੀ ਕ੍ਰਿਕਟ ਨੂੰ ਚੰਗੀ ਤਰ੍ਹਾਂ ਸਮਝਦੇ ਹਨ।