ਆਕਲੈਂਡ ''ਚ ਜੋੜੀ ਬਣਾ ਕੇ ਖੇਡਣਗੀਆਂ ਸੇਰੇਨਾ-ਵੋਜਨਿਆਕੀ

12/24/2019 11:24:53 PM

ਆਕਲੈਂਡ- ਸੇਰੇਨਾ ਵਿਲੀਅਮਸ ਅਤੇ ਕੈਰੋਲਿਨ ਵੋਜਨਿਆਕੀ ਪਿਛਲੇ ਲੰਬੇ ਸਮੇਂ ਤੋਂ ਚੰਗੀਆਂ ਸਹੇਲੀਆਂ ਹਨ ਪਰ ਹੁਣ ਟੈਨਿਸ ਕੋਰਟ 'ਤੇ ਵੀ ਉਹ ਇਕੱਠੀਆਂ ਖੇਡਦੀਆਂ ਹੋਈਆਂ ਦਿਸਣਗੀਆਂ। ਦੋਵਾਂ ਸਟਾਰਸ ਨੇ 6 ਜਨਵਰੀ ਤੋਂ ਆਕਲੈਂਡ ਵਿਚ ਸ਼ੁਰੂ ਹੋਣ ਵਾਲੇ ਡਬਲਯੂ. ਟੀ. ਏ. ਟੂਰ ਏ. ਐੱਸ. ਬੀ. ਕਲਾਸਿਕ ਵਿਚ ਪਹਿਲੀ ਵਾਰ ਡਬਲਜ਼ ਵਿਚ ਜੋੜੀ ਬਣਾ ਕੇ ਖੇਡਣ ਦਾ ਫੈਸਲਾ ਕੀਤਾ ਹੈ। ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰੀ ਵੋਜਨਿਆਕੀ ਨੇ 2015 ਦੇ ਬਾਅਦ ਹਰ ਸਾਲ ਆਕਲੈਂਡ 'ਚ ਆਪਣੇ ਸੈਸ਼ਨ ਦੀ ਸ਼ੁਰੂਆਤ ਕੀਤੀ ਤੇ ਇਸ਼ ਵਾਰ ਵੀ ਉਸ ਨੇ ਓਪਨ ਦੇ ਬਾਅਦ ਸੰਨਿਆਸ ਲੈਣ ਤੋਂ ਪਹਿਲਾਂ ਹਾਰਡਕੋਰਟ ਟੂਰਨਾਮੈਂਟ 'ਚ ਖੇਡਣ ਦਾ ਫੈਸਲਾ ਕੀਤਾ ਹੈ। ਵੋਜਨਿਆਕੀ ਨੇ 2018 'ਚ ਆਸਟਰੇਲੀਆ ਓਪਨ ਦਾ ਖਿਤਾਬ ਜਿੱਤਿਆ ਸੀ ਪਰ ਇਸਦੇ ਤੁਰੰਤ ਬਾਅਦ ਇਸ 29 ਸਾਲਾ ਖਿਡਾਰੀ ਨੂੰ ਪਤਾ ਲੱਗਿਆ ਕਿ ਉਹ ਗਠੀਏ ਤੋਂ ਪੀੜਤ ਹੈ। ਉਹ ਅਗਲੇ ਮਹੀਨੇ ਮੈਲਬੋਰਨ 'ਚ ਖੇਡਣ ਤੋਂ ਬਾਅਦ ਸੰਨਿਆਸ ਲੈ ਲਵੇਗੀ।
23 ਸਾਲਾ ਦੀ ਸੇਰੇਨਾ 2015 'ਚ ਫੈੱਡ ਕੱਪ ਵਿਸ਼ਵ ਗਰੁੱਪ ਪਲੇਆਫ ਤੋਂ ਬਾਅਦ ਆਪਣੀ ਵੱਡੀ ਭੈਣ ਵੀਨਸ ਤੋਂ ਇਲਾਵਾ ਕਿਸੇ ਹੋਰ ਦੇ ਨਾਲ ਡਬਲਜ਼ 'ਚ ਨਹੀਂ ਖੇਡੀ ਹੈ। ਉਹ ਡਬਲਯੂ. ਟੀ. ਏ. 'ਚ ਆਖਰੀ ਵਾਰ 2002 'ਚ ਵੀਨਸ ਦੇ ਬਿਨ੍ਹਾ ਡਬਲਜ਼ ਖੇਡੀ ਸੀ। ਵੋਜਨਿਆਕੀ ਵੀ ਤਿੰਨ ਸਾਲ ਤੋਂ ਜ਼ਿਆਦਾ ਸਮੇਂ ਤੋਂ ਡਬਲਜ਼ 'ਚ ਨਹੀਂ ਖੇਡੀ ਹੈ। ਸੇਰੇਨਾ ਤੇ ਵੋਜਨਿਆਕੀ ਬਹੁਤ ਵਧੀਆ ਸਹੇਲੀਆਂ ਹਨ। ਵੋਜਨਿਆਕੀ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਇਕੱਠੇ ਡਬਲਜ਼ ਵਿਚ ਖੇਡਣਾ ਚਾਹੁੰਦੀਆਂ ਸਾਂ ਪਰ ਅਜਿਹਾ ਨਹੀਂ ਹੋ ਸਕਿਆ, ਇਸ ਲਈ ਮੈਂ ਅਸਲ ਵਿਚ ਬੇਹੱਦ ਉਤਸ਼ਾਹਿਤ ਹਾਂ ਕਿ ਹੁਣ ਅਜਿਹਾ ਹੋ ਰਿਹਾ ਹੈ।

Gurdeep Singh

This news is Content Editor Gurdeep Singh