ਸੇਰੇਨਾ ''ਤੇ 10 ਹਜ਼ਾਰ ਡਾਲਰ ਦਾ ਜੁਰਮਾਨਾ

07/09/2019 6:28:17 PM

ਲੰਡਨ, 9 — ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲੀਅਮਸ 'ਤੇ ਗ੍ਰੈਂਡ ਸਲੈਮ ਵਿੰਬਲਡਨ ਤੋਂ ਪਹਿਲਾਂ ਆਲ ਇੰਗਲੈਂਡ ਕਲੱਬ ਦੇ ਕੋਰਟ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ 10 ਹਜ਼ਾਰ ਯੂ. ਐੱਸ. ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਸੇਰੇਨਾ 'ਤੇ ਵਿੰਬਲਡਨ ਤੋਂ ਪਹਿਲਾਂ ਆਲ ਇੰਗਲੈਂਡ ਵਿਚ ਅਭਿਆਸ ਦੌਰਾਨ ਕੋਰਟ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿਚ ਇਹ ਜੁਰਮਾਨਾ ਲਾਇਆ ਗਿਆ ਹੈ।

ਫੋਗਨਿਨੀ 'ਤੇ ਵੀ ਜੁਰਮਾਨਾ : ਫਾਬਿਓ ਫੋਗਨਿਨੀ 'ਤੇ ਵੀ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ਵਿਚ 3000 ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਉਸ ਨੇ ਪੁਰਸ ਸਿੰਗਲਜ਼ ਦੇ ਤੀਜੇ ਦੌਰ ਵਿਚ ਹਾਰ ਜਾਣ ਤੋਂ ਬਾਅਦ ਕਿਹਾ ਸੀ, ''ਮੈਂ ਚਾਹੁੰਦਾ ਹਾਂ ਕਿ ਵਿੰਬਲਡਨ ਵਿਚ ਬੰਬ ਧਮਾਕਾ ਹੋ ਜਾਵੇ।''

ਕ੍ਰਿਗੀਓਸ 'ਤੇ  ਕੁਲ 8 ਹਜ਼ਾਰ ਡਾਲਰ ਦਾ ਜੁਰਮਾਨਾ : ਆਸਟਰੇਲੀਆ ਦੇ ਨਿਕ ਕ੍ਰਿਗੀਓਸ 'ਤੇ ਦੋ ਮਾਮਲਿਆਂ ਵਿਚ ਖੇਡ ਭਾਵਨਾ ਦੇ ਉਲਟ ਵਤੀਰੇ ਲਈ ਕੁਲ 8 ਹਜ਼ਾਰ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਉਸ 'ਤੇ ਪਹਿਲੇ ਰਾਊਂਡ ਵਿਚ 3000 ਡਾਲਰ ਤੇ ਦੂਜੇ ਰਾਊਂਡ ਵਿਚ 5000 ਡਾਲਰ ਦਾ ਜੁਰਮਾਨਾ ਲੱਗਾ ਹੈ। ਕ੍ਰਿਗੀਓਸ ਨੂੰ ਦੂਜੇ ਰਾਊਂਡ ਵਿਚ ਸਪੇਨ ਦੇ ਰਾਫੇਲ ਨਡਾਲ ਹੱਥੋਂ ਹਾਰ ਝੱਲਣੀ ਪਈ ਸੀ।