ਸੇਰੇਨਾ ‘ਸਖਤ’ ਅਭਿਆਸ ਤੋਂ ਬਾਅਦ ਵਾਪਸੀ ਕਰਨ ਨੂੰ ਤਿਆਰ

Monday, May 10, 2021 - 11:26 PM (IST)

ਰੋਮ– ਆਸਟਰੇਲੀਅਨ ਓਪਨ ਤੋਂ ਬਾਅਦ ਸੇਰੇਨਾ ਵਿਲੀਅਮਸ ਦੇ ਭਾਵਨਾਤਮਕ ਇਸ਼ਾਰੇ ਨੂੰ ਸੰਨਿਆਸ ਲੈਣ ਦਾ ਸੰਕੇਤ ਸਮਝਿਆ ਗਿਆ ਸੀ ਪਰ ਇਸ ਧਾਕੜ ਟੈਨਿਸ ਖਿਡਾਰਨ ਨੇ ਤਿੰਨ ਮਹੀਨੇ ਦੇ ਸਖਤ ਅਭਿਆਸ ਤੋਂ ਬਾਅਦ ਵਾਪਸੀ ਦੀ ਤਿਆਰੀ ਕਰ ਲਈ ਹੈ। ਇਸ ਸਾਲ ਫਰਵਰੀ ਵਿਚ ਮੈਲਬੋਰਨ ਵਿਚ ਸੈਮੀਫਾਈਨਲ ਵਿਚ ਨਾਓਮੀ ਓਸਾਕਾ ਹੱਥੋਂ ਹਾਰ ਤੋਂ ਬਾਅਦ ਸੇਰੇਨਾ ਪਿਛਲੇ ਤਿੰਨ ਤੋਂ ਮਾਰਗ੍ਰੇਟ ਕੋਰਟ ਦੇ ਰਿਕਾਰਡ 24 ਗ੍ਰੈਂਡ ਸਲੈਮ ਖਿਤਾਬਾਂ ਦੀ ਬਰਾਬਰੀ ਕਰਨ ਲਈ ਸਖਤ ਅਭਿਆਸ ਕਰ ਰਹੀ ਹੈ।

ਇਹ ਖ਼ਬਰ ਪੜ੍ਹੋ-  ਕ੍ਰਿਸ ਗੇਲ ਨੇ ਖਾਧਾ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਰਗਰ (ਵੀਡੀਓ)


ਇਟਲੀ ਓਪਨ ਤੋਂ ਖੇਡਾਂ ਵਿਚ ਵਾਪਸੀ ਲਈ ਤਿਆਰ ਸੇਰੇਨਾ ਦਾ ਟੀਚਾ ਫ੍ਰੈਂਚ ਓਪਨ ਵਿਚ ਦਮਦਾਰ ਪ੍ਰਦਰਸ਼ਨ ਕਰਨਾ ਹੈ। ਇਸ ਦੇ ਲਈ ਉਹ ਆਪਣੇ ਕੋਚ ਪੈਟ੍ਰਿਕ ਮੌਰਾਤੇਗਲੋਯੂ ਦੀ ਦੇਖ-ਰੇਖ ਵਿਚ ਕਲੇਅ ਕੋਰਟ’ਤੇ ਅਭਿਆਸ ਕਰ ਰਹੀ ਹੈ। ਸੇਰੇਨਾ ਨੇ ਕਿਹਾ,‘‘ਅਸੀਂ ਪਿਛਲੇ ਕੁਝ ਹਫਤਿਆਂ ਤੋਂ ਸਖਤ, ਬਹੁਤ ਸਖਤ ਅਭਿਆਸ ਕੀਤਾ ਹੈ। ਮੈਂ ਚੰਗਾ ਮਹਿਸੂਸ ਕਰ ਰਹੀ ਹਾਂ। ਉਮੀਦ ਹੈ ਕਿ ਇੱਥੇ ਕੁਝ ਚੰਗੇ ਮੈਚ ਮਿਲਣਗੇ ਫਿਰ ਇਕ ਹੋਰ ਗ੍ਰੈਂਡ ਸਲੈਮ ਵਿਚ ਹਿੱਸਾ ਲੈਣਾ ਹੈ। ਮੈਂ ਇਸਦੇ ਲਈ ਖੁਸ਼ ਹਾਂ।’’

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਐਲਿਸਾ ਹੀਲੀ ਨੂੰ ICC ‘ਪਲੇਅਰ ਆਫ ਦਿ ਮੰਥ’ ਐਵਾਰਡ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh