ਉਤਰਾਅ-ਚੜ੍ਹਾਅ ਦੇ ਬਾਅਦ ਵਾਪਸੀ ਨੂੰ ਤਿਆਰ ਸੇਰੇਨਾ

02/10/2018 2:19:47 PM

ਐਸ਼ੇਵਿਲ, (ਬਿਊਰੋ)— ਸੇਰੇਨਾ ਵਿਲੀਅਮਸ ਨੇ ਪੇਸ਼ੇਵਰ ਟੈਨਿਸ ਤੋਂ ਅਲਗ ਰਹਿਣ ਦੇ ਦੌਰਾਨ ਉਤਰਾਅ-ਚੜ੍ਹਾਅ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਉਹ ਫਿਰ ਤੋਂ ਟੈਨਿਸ ਕੋਰਟ 'ਤੇ ਦਬਦਬਾ ਕਾਇਮ ਕਰਨ ਲਈ ਤਿਆਰ ਹਨ। 

ਏਸ਼ੇਵਿਲ 'ਚ ਫੇਡ ਕੱਪ 'ਚ ਆਪਣੀ ਵਾਪਸੀ ਤੋਂ ਪਹਿਲਾਂ 36 ਸਾਲਾ ਸੇਰੇਨਾ ਨੇ ਕਿਹਾ ਕਿ ਸਤੰਬਰ 'ਚ ਧੀ ਅਲੈਕਸਿਸ ਓਲੰਪੀਆ ਦੇ ਜਨਮ ਦੇ ਬਾਅਦ ਉਨ੍ਹਾਂ ਨੂੰ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਖੇਡਣ ਦਾ ਲਾਭ ਮਿਲੇਗਾ। ਵਿਲੀਅਮਸ ਨੇ ਸ਼ੁੱਕਰਵਾਰ ਨੂੰ ਕਿਹਾ, ''ਮੈਨੂੰ ਅਭਿਆਸ ਦੇ ਦੌਰਾਨ ਕਾਫੀ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ।'' ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਚੰਗੀ ਚੀਜ਼ ਇਹ ਹੈ ਕਿ ਉਨ੍ਹਾਂ ਨੂੰ ਕੁਝ ਸਾਬਤ ਨਹੀਂ ਕਰਨਾ ਹੈ।