ਪੰਜਾਬ ਯੂਨੀਵਰਸਿਟੀ ਦੇ ਸਿਧਾਂਤ ਸੇਜਵਾਲ ਨੇ ਤੈਰਾਕੀ ''ਚ ਜਿੱਤਿਆ ਸੋਨਾ

02/26/2020 1:05:45 AM

ਨਵੀਂ ਦਿੱਲੀ- ਤੈਰਾਕ ਸਾਧਵੀ ਧੂਰੀ ਨੇ 2 ਸੋਨ, ਜਦਕਿ ਮਿਹਰ ਅੰਬਰੇ ਨੇ ਆਪਣਾ ਦੂਜਾ ਖਿਤਾਬ ਜਿੱਤ ਕੇ 'ਖੇਲੋ ਇੰਡੀਆ' ਯੂਨੀਵਰਸਿਟੀ ਖੇਡਾਂ ਦੇ 5ਵੇਂ ਦਿਨ ਪੁਣੇ ਸਥਿਤ ਸਾਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਨੂੰ ਤਮਗਾ ਸੂਚੀ ਵਿਚ ਚੋਟੀ 'ਤੇ ਪਹੁੰਚਾ ਦਿੱਤਾ। ਸਾਵਿੱਤਰੀ ਬਾਈ ਫੂਲੇ ਯੂਨੀਵਰਸਿਟੀ ਦੇ ਨਾਂ ਹੁਣ 7 ਸੋਨ, 2 ਚਾਂਦੀ ਅਤੇ 5 ਕਾਂਸੀ ਦੇ ਨਾਲ ਕੁਲ 14 ਤਮਗੇ ਹਨ। ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਦੇ ਸਿਧਾਂਤ ਸੇਜਵਾਲ ਨੇ ਵੀ ਤੈਰਾਕੀ ਵਿਚ ਸੋਨ ਤਮਗਾ ਜਿੱਤਿਆ, ਜਿਸ ਨਾਲ ਟੀਮ 6 ਸੋਨ, 7 ਚਾਂਦੀ ਅਤੇ 5 ਕਾਂਸੀ ਤਮਗਿਆਂ ਨਾਲ ਦੂਜੇ ਸਥਾਨ 'ਤੇ ਬਰਕਰਾਰ ਹੈ। ਬੇਂਗਲੂਰ ਦੀ ਜੈਨ ਯੂਨੀਵਰਸਿਟੀ (6 ਸੋਨ, 5 ਚਾਂਦੀ, 1 ਕਾਂਸੀ) ਤੀਜੇ ਸਥਾਨ 'ਤੇ ਹੈ, ਜਦਕਿ ਸੋਮਵਾਰ ਨੂੰ ਸੂਚੀ ਵਿਚ ਚੋਟੀ 'ਤੇ ਕਾਬਜ਼ ਰਹੀ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ (6 ਸੋਨ, 1 ਚਾਂਦੀ, 5 ਕਾਂਸੀ) ਚੌਥੇ ਸਥਾਨ 'ਤੇ ਫਿਸਲ ਗਈ।

Gurdeep Singh

This news is Content Editor Gurdeep Singh