ਦੂਜੀ ਹਾਰ ਨਾਲ ਲਿਵਰਪੂਲ ਦੀਆਂ ਖਿਤਾਬ ਦੀਆਂ ਉਮੀਦਾਂ ਨੂੰ ਲੱਗਾ ਕਰਾਰਾ ਝਟਕਾ

12/29/2021 7:59:10 PM

ਲੀਸੈਸਟਰ- ਲਿਵਰਪੂਲ ਦਾ ਹਾਰਨਾ ਅਤੇ ਮੁਹੰਮਦ ਸਾਲਾਹ ਦਾ ਪੈਨਲਟੀ ਤੋਂ ਖੁੰਝਣਾ, ਦੋਵੇਂ ਹੀ ਫੁੱਟਬਾਲ ਪ੍ਰੇਮੀਆਂ ਨੂੰ ਅਸੰਭਵ ਜਿਹੇ ਲਗਦੇ ਹਨ ਪਰ ਦੋਵੇਂ ਗੱਲਾਂ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ’ਚ ਹੋਈਆਂ ਜਿਸ ਨਾਲ ਖਿਤਾਬ ਜਿੱਤਣ ਦੀਆਂ ਲਿਵਰਪੂਲ ਦੀਆਂ ਉਮੀਦਾਂ ਨੂੰ ਕਰਾਰਾ ਝਟਕਾ ਲੱਗਾ ਹੈ। ਲਿਸੈਸਟਰ ਨੇ ਮੰਗਲਵਾਰ ਨੂੰ ਖੇਡੇ ਗਏ ਮੈਚ ’ਚ ਲਿਵਰਪੂਲ ਨੂੰ 1-0 ਨਾਲ ਹਰਾਇਆ। ਚੌਟੀ ’ਤੇ ਕਾਬਿਜ਼ ਮੈਨਚੈਸਟਰ ਸਿਟੀ ਜੇਕਰ ਬੁੱਧਵਾਰ ਦੇ ਮੈਚ ’ਚ ਬ੍ਰੇਂਕਫੋਰਡ ਨੂੰ ਹਰਾ ਦਿੰਦੀ ਹੈ ਤਾਂ ਉਸ ਦੀ ਬੜ੍ਹਤ 9 ਅੰਕਾਂ ਦੀ ਹੋ ਜਾਵੇਗੀ। ਸਿਟੀ ਨੇ ਅਜੇ ਤੱਕ ਲਗਾਤਾਰ 9 ਮੈਚ ਜਿੱਤ ਲਏ ਹਨ। ਪਿਛਲੇ 3 ਮੈਚਾਂ ’ਚ 17 ਗੋਲ ਕੀਤੇ। ਲਿਵਰਪੂਲ ਦੇ ਸਟਾਰ ਫਾਰਵਰਡ ਸਾਲਾਹ ਅਤੇ ਸਾਦਿਓ ਮਾਨੇ ਅਗਲੇ ਹਫਤੇ ਅਫਰੀਕੀ ਕੱਪ ਆਫ ਨੇਸ਼ੰਜ ਖੇਡਣ ਜਾ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਰਾਸ਼ਟਰੀ ਟੀਮਾਂ ਦੇ ਨਾਲ ਦੇਰ ਨਾਲ ਜੁੜਨ ਦੀ ਇਜ਼ਾਜਤ ਦਿੱਤੀ ਗਈ ਸੀ ਤਾਕਿ ਤਿਉਹਾਰ ਦੇ ਇਸ ਦੌਰ ’ਚ ਉਹ ਲਿਵਰਪੂਲ ਦੀ ਜਿੱਤ ’ਚ ਯੋਗਦਾਨ ਪਾ ਸਕਣ ਪਰ ਇਸ ਤਰ੍ਹਾਂ ਨਹੀਂ ਹੋਇਆ।


ਸਾਲਾਹ ਨੂੰ 16ਵੇਂ ਮਿੰਟ ’ਚ ਪੈਨਲਟੀ ਮਿਲੀ ਪਰ ਉਸ ਦਾ ਕਮਜ਼ੋਰ ਸ਼ਾਟ ਵਿਰੋਧੀ ਗੋਲਕੀਪਰ ਨੇ ਬਚਾ ਲਿਆ। ਉਹ 16 ਯਤਨਾਂ ’ਚ ਪਹਿਲੀ ਵਾਰ ਪੈਨਲਟੀ ਦੇ ਗੋਲ ਨਹੀਂ ਕਰ ਸਕਿਆ। ਆਖਰੀ ਵਾਰ ਉਹ ਅਕਤੂਬਰ 2017 ’ਚ ਪੈਨਲਟੀ ਦਾ ਲਾਭ ਉਠਾਉਣ ’ਚ ਨਾਕਾਮ ਰਿਹਾ ਸੀ। ਲਿਵਰਪੂਲ ਅਤੇ ਚੇਲਸੀ ਦੇ 41 ਅੰਕ ਹਨ ਤੇ ਦੋਵੇਂ ਸਿਟੀ ਤੋਂ 6 ਅੰਕ ਪਿੱਛੇ ਹਨ। ਤਿੰਨੋਂ ਟੀਮਾਂ ਨੇ 19 ਮੈਚ ਖੇਡ ਲਏ ਹਨ। ਹੋਰ ਮੈਚਾਂ ’ਚ ਕ੍ਰਿਸਟਲ ਪੈਲੇਸ ਨੇ ਨਾਰਵਿਚ ਨੂੰ 3-0 ਨਾਲ ਹਰਾਇਆ। ਉਥੇ ਹੀ ਵੈਸਟ ਹੋਮ ਨੇ ਵਾਟਫੋਰਡ ਨੂੰ 4-1 ਨਾਲ ਹਰਾਇਆ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh