ਭਾਰਤ-ਏ ਦੀ ਫਰਾਂਸ-ਏ ''ਤੇ ਲਗਾਤਾਰ ਦੂਜੀ ਜਿੱਤ

02/12/2019 8:44:34 PM

ਲਖਨਾਊ— ਮੁਮਤਾਜ ਖਾਨ ਤੇ ਸ਼ਰਮੀਲਾ ਦੇਵੀ ਦੇ ਗੋਲਾਂ ਨਾਲ ਭਾਰਤੀ-ਏ ਮਹਿਲਾ ਹਾਕੀ ਟੀਮ ਨੇ ਫਰਾਂਸ-ਏ ਟੀਮ ਨੂੰ ਮੰਗਲਵਾਰ 2-0 ਨਾਲ ਹਰਾ ਕੇ ਚਾਰ ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ। ਭਾਰਤੀ ਟੀਮ ਨੇ ਦੂਸਰੇ ਮੈਚ 'ਚ ਫਰਾਂਸ ਨੂੰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਸਥਿਤ ਵੀਰ ਬਹਾਦੁਰ ਸਿੰਘ ਸਪੋਰਟਸ ਕਾਲਜ 'ਚ 3-2 ਨਾਲ ਹਰਾਇਆ ਸੀ। ਭਾਰਤ ਨੇ ਇਸ ਪ੍ਰਦਰਸ਼ਨ ਨੂੰ ਬਰਕਰਾਰ ਰੱਖਦੇ ਹੋਏ ਤੀਜੇ ਮੈਚ 'ਚ ਵੀ ਜਿੱਤ ਆਪਣੇ ਨਾਂ ਕੀਤੀ। ਭਾਰਤੀ ਟੀਮ ਦੀ ਜਿੱਤ ਵਿਚ ਮੁਮਤਾਜ ਨੇ 42ਵੇਂ ਤੇ ਸ਼ਰਮੀਲਾ ਨੇ 60ਵੇਂ ਮਿੰਟ ਵਿਚ ਗੋਲ ਕੀਤੇ। ਦੋਵਾਂ ਟੀਮਾਂ ਵਿਚਾਲੇ ਚੌਥਾ ਮੈਚ ਬੁੱਧਵਾਰ ਨੂੰ ਇਸੇ ਮੈਦਾਨ 'ਤੇ ਖੇਡਿਆ ਜਾਵੇਗਾ।

Gurdeep Singh

This news is Content Editor Gurdeep Singh