ਨੀਦਰਲੈਂਡ 'ਤੇ ਜਿੱਤ ਦੇ ਦੌਰਾਨ ਸਕਾਟਲੈਂਡ ਨੇ ਕੀਤੀ ਤੀਜੀ ਸਭ ਤੋਂ ਵੱਡੀ ਟੀ20 ਸਾਂਝੇਦਾਰੀ

09/17/2019 10:43:35 AM

ਸਪੋਰਟਸ ਡੈਸਕ— ਸਕਾਟਲੈਂਡ ਨੇ ਨੀਦਰਲੈਂਡ ਖਿਲਾਫ 58 ਦੌੜਾਂ ਦੀ ਜਿੱਤ ਦੇ ਦੌਰਾਨ ਟੀ20 ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਦੀ ਤੀਜੀ ਸਭ ਤੋਂ ਵੱਡੀ ਸਾਂਝੇਦਾਰੀ ਕੀਤੀ ਜਦੋਂ ਜਾਰਜ ਮੁੰਸੇ ਅਤੇ ਕਾਇਲ ਕੋਏਟਜਰ ਨੇ 200 ਦੌੜਾਂ ਜੋੜੀਆਂ। ਮੁੰਸੇ ਨੇ ਅਜੇਤੂ 127 ਦੌੜਾਂ ਦੀ ਪਾਰੀ ਖੇਡੀ ਜਦੋਂ ਕਿ ਕੋਏਟਜ਼ਰ ਨੇ 89 ਦੌੜਾਂ ਬਣਾਈਆਂ। ਦੋਨਾਂ ਨੇ ਪਹਿਲੀ ਵਿਕਟ ਲਈ 15.1 ਓਵਰਾਂ 'ਚ 200 ਦੌੜਾਂ ਦੀ ਸਾਂਝਦਾਰੀ ਕੀਤੀ।
ਰਿਚੀ ਬੇਰਿੰਗਟਨ ਨੇ 22 ਦੌੜਾਂ ਬਣਾਈਆਂ ਜਿਸ ਦੇ ਨਾਲ ਟੀਮ ਡਬਲਿਨ 'ਚ ਤਿੰਨ ਵਿਕਟ 'ਤੇ 252 ਦੌੜਾਂ ਬਣਾਉਣ 'ਚ ਸਫਲ ਰਹੀ। ਮੁੰਸੇ ਨੇ 56 ਗੇਂਦ ਦੀ ਆਪਣੀ ਪਾਰੀ 'ਚ 14 ਛੱਕੇ ਅਤੇ ਪੰਜ ਚੌਕੇ ਮਾਰੇ। ਉਨ੍ਹਾਂ ਨੇ 41 ਗੇਂਦ 'ਚ ਸੈਂਕੜੇ ਪੂਰਾ ਕੀਤਾ। ਇਸ ਤੋਂ ਪਹਿਲਾਂ ਸਿਰਫ ਤਿੰਨ ਖਿਡਾਰੀਆਂ ਨੇ ਟੀ20 ਅੰਤਰਰਾਸ਼ਟਰੀ ਕ੍ਰਿਕਟ 'ਚ ਇਸ ਤੋਂ ਘੱਟ ਗੇਂਦਾਂ 'ਚ ਸੈਂਕੜੇ ਪੂਰਾ ਕੀਤਾ ਹੈ ਅਤੇ ਤਿੰਨਾਂ ਨੇ ਹੀ 35 ਗੇਂਦਾਂ 'ਚ ਇਹ ਉਪਲੱਬਧੀ ਹਾਸਲ ਕੀਤੀ। ਕੋਏਟਜਰ ਨੇ 50 ਗੇਂਦ ਦਾ ਸਾਹਮਣਾ ਕਰਦੇ ਹੋਏ ਪੰਜ ਛੱਕੇ ਅਤੇ 11 ਚੌਕੇ ਲਗਾਏ।  ਮੁੰਸੇ ਨੇ ਆਪਣੀ ਇਸ ਪਾਰੀ ਦੇ ਦੌਰਾਨ ਇਕ ਓਵਰ 'ਚ 32 ਦੌੜਾਂ ਵੀ ਬਣਾਈਆਂ।
ਇਕ ਓਵਰ 'ਚ ਉਨ੍ਹਾਂ ਨੂੰ ਜ਼ਿਆਦਾ ਦੌੜਾਂ ਸਿਰਫ ਭਾਰਤ ਦੇ ਯੁਵਰਾਜ ਸਿੰਘ ਨੇ ਬਣਾਈਆਂ ਹਨ ਜਿਨ੍ਹਾਂ ਨੇ ਇੰਗਲੈਂਡ ਦੇ ਸਟੁਅਰਟ ਬਰਾਡ ਦੇ ਇਕ ਓਵਰ 'ਚ ਛੇ ਛੱਕਿਆਂ ਨਾਲ 36 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ 'ਚ ਨੀਦਰਲੈਂਡ ਟੀਮ ਦੇ ਕਪਤਾਨ ਪੀਟਰ ਸੀਲਾਰ ਦੀ ਅਜੇਤੂ 96 ਦੌੜਾਂ ਦੀ ਪਾਰੀ ਦੇ ਬਾਵਜੂਦ ਸੱਤ ਵਿਕਟ 'ਤੇ 194 ਦੌੜਾਂ ਹੀ ਬਣਾ ਸਕੀ। ਸਕਾਟਲੈਂਡ ਵਲੋਂ ਏਲੇਸਡੇਇਰ ਇਵਾਂਸ ਨੇ 19 ਜਦ ਕਿ ਐਡਰੀਅਨ ਨੀਲ ਨੇ 33 ਦੌੜਾਂ ਦੇ ਕੇ ਦੋ-ਦੋ ਵਿਕਟਾਂ ਲਈਆਂ। ਇਸ ਜਿੱਤ ਨਾਲ ਸਕਾਟਲੈਂਡ ਤਿਕੋਣੀ ਸੀਰੀਜ਼ 'ਚ ਟਾਪ 'ਤੇ ਪਹੁੰਚ ਗਿਆ ਹੈ।