ਪਾਕਿਸਤਾਨ ਕ੍ਰਿਕਟ ਬੋਰਡ ਨੇ ਖੋਹੀ ਸਰਫਰਾਜ਼ ਤੋਂ ਕਪਤਾਨੀ, ਇਨ੍ਹਾਂ ਨੂੰ ਮਿਲੀ ਜ਼ਿਮੇਵਾਰੀ

10/18/2019 4:56:58 PM

ਸਪੋਰਟਸ ਡੈਸਕ— ਪਹਿਲਾਂ ਵਨ-ਡੇ ਕ੍ਰਿਕਟ ਵਰਲਡ ਕੱਪ ਅਤੇ ਬਾਅਦ 'ਚ ਸ਼੍ਰੀਲੰਕਾ ਦੀ ਯੁਵਾ ਟੀਮ ਤੋਂ ਹਾਰਨ ਦੇ ਚਲਦੇ ਸਰਫਰਾਜ਼ ਅਹਿਮਦ ਤੋਂ ਪਾਕਿਸਤਾਨ ਦੇ 2 ਫਾਰਮੈਟਾਂ ਦੀ ਕਪਤਾਨੀ ਖੋਹੀ ਗਈ ਹੈ। ਮਿਸਬਾਹ ਉਲ ਹੱਕ ਦੀ ਨਵੀਂ ਰਿਪੋਰਟ 'ਚ ਸਰਫਰਾਜ਼ ਦੀ ਜਗ੍ਹਾ ਅਜ਼ਹਰ ਅਲੀ ਨੂੰ ਟੈਸਟ ਟੀਮ ਦਾ ਕਪਤਾਨ ਬਣਾਉਣ ਦੀ ਗੱਲ ਕਹੀ ਗਈ ਹੈ।ਜਦਕਿ ਮੁਹੰਮਦ ਰਿਜ਼ਵਾਨ ਟੈਸਟ ਮੈਚ 'ਚ ਉਪਕਪਤਾਨ ਹੋਣਗੇ।

ਟੀ-20 'ਚ ਉਨ੍ਹਾਂ ਦੀ ਜਗ੍ਹਾ 39 ਸਾਲ ਦੇ ਮੁਹੰਮਦ ਹਫੀਜ਼ ਨੂੰ ਜਗ੍ਹਾ ਦੇਣ ਦੀ ਸਿਫਾਰਸ਼ ਕੀਤੀ ਗਈ ਹੈ। ਵਨ-ਡੇ 'ਚ ਕਪਤਾਨ ਦਾ ਫੈਸਲਾ ਅਜੇ ਨਹੀਂ ਕੀਤਾ ਗਿਆ ਹੈ। ਅਗਲੀ ਸੀਰੀਜ਼ ਤੋਂ ਪਹਿਲਾਂ-ਪਹਿਲਾਂ ਉਪ ਕਪਤਾਨਾਂ ਦੇ ਨਾਲ ਵਨ-ਡੇ ਕਪਤਾਨ ਦਾ ਵੀ ਫੈਸਲਾ ਹੋ ਜਾਵੇਗਾ।

 

ਮਿਸਬਾਹ ਦੀ ਇਸ ਰਿਪੋਰਟ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ ਕਿਉਂਕਿ ਪਾਕਿਸਤਾਨੀ ਟੀਮ ਨੇ ਅਜੇ ਆਸਟਰੇਲੀਆ ਦਾ ਦੌਰਾ ਕਰਨਾ ਹੈ। ਮਿਸਬਾਹ ਚਾਹੁੰਦੇ ਹਨ ਕਿ ਨਵੇਂ ਕਪਤਾਨ ਦੇ ਨਾਲ ਟੀਮ ਪੂਰੀ ਤਰ੍ਹਾਂ ਨਾਲ ਤਾਲਮੇਲ ਬਿਠਾ ਲਵੇ। ਇਸ ਲਈ ਬਹੁਤ ਸਾਰੀਆਂ ਤਿਆਰੀਆਂ ਤੇਜ਼ੀ ਨਾਲ ਕਰਨੀਆਂ ਹੋਣਗੀਆਂ।

ਸਰਫਰਾਜ਼ ਦੀ ਉਪਲਬਧੀ

ਸਰਫਰਾਜ਼ ਦੀ ਕਪਤਾਨੀ 'ਚ ਹੀ ਪਾਕਿਸਤਾਨ ਦੀ ਟੀਮ ਟੀ-20 ਰੈਂਕਿੰਗ 'ਚ ਨੰਬਰ ਵਨ ਬਣੀ ਹੈ। ਇਸ ਤੋਂ ਇਲਾਵਾ ਚੈਂਪੀਅਨਸ ਟਰਾਫੀ 2017 'ਚ ਭਾਰਤੀ ਟੀਮ ਨੂੰ ਫਾਈਨਲ 'ਚ ਹਰਾ ਕੇ ਸਰਫਰਾਜ਼ ਰਾਤੋ-ਰਾਤ ਸੁਪਰ ਸਟਾਰ ਬਣ ਗਏ ਸਨ। ਇਸ ਤੋਂ ਬਾਅਦ ਕ੍ਰਿਕਟ ਵਰਲਡ ਕੱਪ 'ਚ ਵੀ ਉਹ ਪਾਕਿ ਕ੍ਰਿਕਟ ਟੀਮ ਦੀ ਨੁਮਾਇੰਦਗੀ ਕਰਦੇ ਨਜ਼ਰ ਆਏ। ਹਾਲਾਂਕਿ ਹੁਣ ਜਦੋਂ ਸ਼੍ਰੀਲੰਕਾ ਦੀ ਨੌਜਵਾਨ ਟੀਮ ਉਨ੍ਹਾਂ ਨੂੰ ਘਰ 'ਚ ਹੀ 3-0 ਨਲ ਟੀ-20 ਸੀਰੀਜ਼ ਹਰਾ ਗਈ ਹੈ ਤਾਂ ਉਸ ਤੋਂ ਬਾਅਦ ਤੋਂ ਹੀ ਸਰਫਰਾਜ਼ 'ਤੇ ਕਪਤਾਨੀ ਛੱਡਣ ਦਾ ਦਬਾਅ ਬਣ ਰਿਹਾ ਸੀ।

Tarsem Singh

This news is Content Editor Tarsem Singh