ਸਰਫਰਾਜ਼ ਦੀ ਕਪਤਾਨੀ ''ਤੇ ਸਵਾਲ ਚੁੱਕਣ ਵਾਲੇ ਨੇ ਬਦਲਿਆ ਬਿਆਨ

11/13/2018 3:05:16 PM

ਨਵੀਂ ਦਿੱਲੀ—ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਦੀ ਕਪਤਾਨੀ 'ਤੇ ਨਿਸ਼ਾਨਾ ਵਿੰਨ੍ਹਣ ਵਾਲੇ ਸਾਬਕਾ ਕ੍ਰਿਕਟਰ ਮੋਹਸਿਨ ਖਾਨ ਨੇ ਹੁਣ ਪੀ.ਸੀ.ਬੀ. ਦੇ ਚੇਅਰਮੈਨ ਅਹਿਸਾਨ ਮਨੀ ਦੇ ਬਿਆਨ ਤੋਂ ਬਾਅਦ ਆਪਣੀ ਲਾਈਨ ਬਦਲ ਲਈ ਹੈ। ਪਹਿਲਾਂ ਮੋਹਸਿਨ ਨੇ ਕਿਹਾ ਸੀ ਕਿ ਸਰਫਰਾਜ਼ ਦੇ ਉਪਰ ਦਬਾਅ ਘੱਟ ਕਰਨ ਲਈ ਉਸਨੂੰ ਟੈਸਟ ਟੀਮ ਦੀ ਕਪਤਾਨੀ 'ਚ ਵਾਪਸ ਲੈ ਲੈਣਾ ਚਾਹੀਦਾ ਹੈ ਪਰ ਜਦੋਂ ਅਹਿਸਾਨ ਮਨੀ ਨੇ ਸਾਫ ਕੀਤਾ ਕਿ ਸਰਫਰਾਜ਼ ਨੂੰ ਕਿਸੇ ਵੀ ਫਾਰਮੈਟ ਦੀ ਕਪਤਾਨੀ ਤੋਂ ਬਚਾਉਣ ਦਾ ਪੀ.ਸੀ.ਬੀ. ਦਾ ਕੋਈ ਇਰਾਫਾ ਨਹੀਂ ਹੈ ਤਾਂ ਫਿਰ ਹੁਣ ਮੋਹਸਿਨ ਖਾਨ ਨੂੰ ਵੀ ਆਪਣਾ ਬਿਆਨ ਬਦਲ ਲਿਆ ਹੈ।

ਮਨੀ ਜਾ ਕਹਿਣਾ ਸੀ ਕਿ ਸਰਫਰਾਜ਼ ਦੀ ਕਪਤਾਨੀ 'ਚ ਪਾਕਿਸਤਾਨ ਨੇ ਇੰਗਲੈਂਡ 'ਚ ਸੀਰੀਜ਼ ਡ੍ਰਾਅ ਕਰਾਈ ਅਤੇ ਯੂ.ਏ.ਈ. 'ਚ ਆਸਟ੍ਰੇਲੀਆ ਨੂੰ ਮਾਤ ਦਿੱਤੀ। ਅਜਿਹੇ ਕਪਤਾਨ ਨੂੰ ਕੋਈ ਕਿਉਂ ਬਦਲਣਾ ਚਾਹੇਗਾ। ਮੋਹਸਿਨ ਖਾਨ ਦਾ ਕਹਿਣਾ ਹੈ ਕਿ ਸਰਫਰਾਜ਼ ਅਹਿਮਦ ਨਾਲ ਉਨ੍ਹਾਂ ਦੇ ਕੋਈ ਮਤਭੇਦ ਨਹੀਂ ਹਨ ਅਤੇ ਉਹ ਉਨ੍ਹਾਂ ਦੀ ਕਪਤਾਨੀ ਖਿਲਾਫ ਨਹੀਂ ਹਨ। ਪਾਕਿਸਤਾਨੀ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਇਹ ਬਿਆਨ ਉਦੋਂ ਦਿੱਤਾ ਸੀ ਜਦੋਂ ਪਾਕਿਸਤਾਨ ਹਾਰ ਰਿਹਾ ਸੀ ਪਰ ਪਾਕਿਸਤਾਨ ਜਿੱਤ ਦੀ ਰਾਹ 'ਤੇ ਹੈ। ਉਨ੍ਹਾਂ ਨੂੰ ਸਰਫਰਾਜ਼ ਦੀ ਕਪਤਾਨੀ ਤੋਂ ਕੋਈ ਪਰੇਸ਼ਾਨੀ ਨਹੀਂ ਹੈ।

ਮੋਹਸਿਨ ਖਾਨ ਹਾਲ ਹੀ 'ਚ ਪਾਕਿਸਤਾਨ ਕ੍ਰਿਕਟ 'ਚ ਬਹੁਤ ਸ਼ਕਤੀਸ਼ਾਲੀ ਬਣ ਕੇ ਉਭਰੇ ਹਨ। ਉਨ੍ਹਾਂ ਨੇ ਪੀ.ਸੀ.ਬੀ. ਨੇ ਹਾਈਪਾਵਰ ਕਮੇਟੀ ਦਾ ਚੇਅਰਮੈਨ ਬਣਾ ਦਿੱਤਾ ਹੈ ਜਿਸਦਾ ਕੰਮ ਸਿਲੈਕਸ਼ਨ ਕਮੇਟੀ ਅਤੇ ਟੀਮ ਮੈਨਜਮੈਂਟ 'ਤੇ ਨਜ਼ਰ ਰੱਖ ਕੇ ਪੀ.ਸੀ.ਬੀ. ਦੇ ਚੀਫ ਨੂੰ ਰਿਪੋਰਟ ਦੇਣਾ ਹੈ।

suman saroa

This news is Content Editor suman saroa