ਸਾਬਕਾ ਭਾਰਤੀ ਕਪਤਾਨ ਸਰਦਾਰ ਸਿੰਘ ਹਾਕੀ ਚੋਣ ਕਮੇਟੀ 'ਚ ਹੋਏ ਸ਼ਾਮਲ

01/16/2019 12:58:33 PM

ਨਵੀਂ ਦਿੱਲੀ— ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਹਾਕੀ ਇੰਡੀਆ ਦੀ 13 ਮੈਂਬਰੀ ਚੋਣ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ ਜਿਸ ਦੇ ਪ੍ਰਧਾਨ 1975 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਬੀ.ਪੀ. ਗੋਵਿੰਦਾ ਹੋਣਗੇ। ਸਰਦਾਰ ਨੇ ਪਿਛਲੇ ਸਾਲ ਏਸ਼ੀਆਈ ਖੇਡਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਦੇ ਬਾਅਦ ਸਨਿਆਸ ਲੈ ਲਿਆ ਸੀ। ਉਨ੍ਹਾਂ ਨੇ ਚੋਣ ਕਮੇਟੀ 'ਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ।

ਸਰਦਾਰ ਨੇ ਮੰਗਲਵਾਰ ਨੂੰ ਕਿਹਾ, ''ਹਾਂ ਮੈਨੂੰ ਇਸ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਅਤੇ ਮੈਂ ਸਵੀਕਾਰ ਕਰ ਲਿਆ ਹੈ। ਇਹ ਮੇਰੇ ਲਈ ਨਵੀਂ ਚੁਣੌਤੀ ਹੈ ਅਤੇ ਮੈਂ ਕਿਸੇ ਵੀ ਤਰ੍ਹਾਂ ਨਾਲ ਭਾਰਤੀ ਹਾਕੀ ਦੀ ਸੇਵਾ ਕਰਨਾ ਚਾਹੁੰਦਾ ਹਾਂ।'' ਉਨ੍ਹਾਂ ਕਿਹਾ, ''ਇਹ ਪੂਰੀ ਤਰ੍ਹਾਂ ਨਾਲ ਅਲਗ ਚੁਣੌਤੀ ਹੈ ਅਤੇ ਰੋਮਾਂਚਕ ਹੈ। ਇੰਨੇ ਸਾਲਾਂ ਤਕ ਮੈਂ ਖਿਡਾਰੀ ਰਿਹਾ ਅਤੇ ਹੁਣ ਮੈਨੂੰ ਨਵੀਂ ਭੂਮਿਕਾ ਨਿਭਾਉਣ ਦਾ ਮੌਕਾ ਮਿਲਿਆ ਹੈ।'' ਚੋਣਕਰਤਾਵਾਂ 'ਚ ਹਰਬਿੰਦਰ ਸਿੰਘ, ਸਈਅਦ ਅਲੀ, ਏ.ਬੀ. ਸੁਬੱਈਆ, ਆਰ.ਪੀ. ਸਿੰਘ, ਰਜਨੀਸ਼ ਮਿਸ਼ਰਾ, ਜਾਯਦੀਪ ਕੌਰ, ਸੁਰਿੰਦਰ ਕੌਰ, ਅਸੁੰਤਾ ਲਾਕੜਾ, ਹਾਈ ਪਰਫਾਰਮੈਂਸ ਨਿਰਦੇਸ਼ਕ ਡੇਵਿਡ ਜਾਨ ਅਤੇ ਸੀਨੀਅਰ ਪੁਰਸ਼ ਅਤੇ ਮਹਿਲਾ ਟੀਮਾਂ ਦੇ ਮੁੱਖ ਕੋਚ ਸ਼ਾਮਲ ਹਨ।

Tarsem Singh

This news is Content Editor Tarsem Singh