ਸੋਨ ਤਮਗਾ ਜਿੱਤਣਾ ਚੈਲੰਜ ਹੋਵੇਗਾ : ਸਰਦਾਰ

08/11/2018 8:38:36 AM

ਨਵੀਂ ਦਿੱਲੀ— ਭਾਰਤ ਨੂੰ 2014 ਵਿਚ ਏਸ਼ੀਆਈ ਖੇਡਾਂ 'ਚ ਹਾਕੀ 'ਚ ਸੋਨ ਤਮਗਾ ਦਿਵਾ ਕੇ ਸਿੱਧੇ ਰੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਸਾਬਕਾ ਕਪਤਾਨ ਤੇ ਸਟਾਰ ਮਿਡਫੀਲਡਰ ਸਰਦਾਰ ਸਿੰਘ ਨੇ ਇਥੇ ਕਿਹਾ ਕਿ ਇੰਡੋਨੇਸ਼ੀਆ ਏਸ਼ੀਆਈ ਖੇਡਾਂ ਵਿਚ ਇਸ ਵਾਰ ਸੋਨ ਤਮਗਾ ਜਿੱਤਣਾ ਇਕ ਚੈਲੰਜ ਹੋਵੇਗਾ।

ਸਰਦਾਰ ਨੇ ਇਥੇ ਕਿਹਾ, ''ਭਾਰਤ ਏਸ਼ੀਆਈ ਖੇਡਾਂ ਵਿਚ ਸਭ ਤੋਂ ਮਜ਼ਬੂਤ ਟੀਮ ਦੇ ਰੂਪ ਵਿਚ ਉਤਰ ਰਿਹਾ ਹੈ ਪਰ ਸਾਨੂੰ ਮੈਦਾਨ 'ਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਲੋੜ ਹੋਵੇਗੀ। ਇਥੇ ਸੋਨਾ ਜਿੱਤ ਕੇ ਟੋਕੀਓ ਓਲੰਪਿਕ ਲਈ ਸਿੱਧੇ ਕੁਆਲੀਫਾਈ  ਕਰਨਾ ਇਕ ਵੱਡੀ ਚੁਣੌਤੀ ਹੋਵੇਗੀ।'' ਸਾਬਕਾ ਕਪਤਾਨ ਨੇ ਕਿਹਾ, ''ਅਸੀਂ ਹਾਲ ਹੀ ਵਿਚ ਕੋਰੀਆ ਤੇ ਨਿਊਜ਼ੀਲੈਂਡ ਵਿੱਰੁਧ ਸੀਰੀਜ਼ ਤੇ ਐੱਫ. ਆਈ. ਐੱਚ. ਚੈਂਪੀਅਨਸ ਟਰਾਫੀ ਵਿਚ ਚੰਗਾ ਨਤੀਜਾ ਦਿੱਤਾ ਸੀ ਪਰ ਸੁਧਾਰ ਦੀ ਹਮੇਸ਼ਾ ਲੋੜ ਰਹਿੰਦੀ ਹੈ। ਕੁਝ ਕਮੀਆਂ ਹਨ, ਜਿਨ੍ਹਾਂ 'ਤੇ ਅਸੀਂ ਆਪਣੇ ਕੈਂਪ ਵਿਚ ਕੰੰਮ ਕਰ ਰਹੇ ਹਾਂ ਤੇ ਉਨ੍ਹਾਂ ਨੂੰ ਦੂਰ ਕਰ ਲਵਾਂਗੇ।''