ਸੰਜੂ ਸੈਮਸਨ ਨੂੰ ਵੈਸਟਇੰਡੀਜ਼ ਖਿਲਾਫ ਟੀਮ ''ਚ ਨਹੀਂ ਮਿਲੀ ਜਗ੍ਹਾ, ਫੈਸਲੇ ''ਤੇ ਉਠੇ ਸਵਾਲ

11/22/2019 11:49:41 AM

ਸਪੋਰਟਸ ਡੈਸਕ— ਵੈਸਟਇੰਡੀਜ਼ ਖਿਲਾਫ ਸੀਮਿਤ ਓਵਰਾਂ ਦੀ ਘਰੇਲੂ ਸੀਰੀਜ਼ ਲਈ ਵੀਰਵਾਰ ਨੂੰ ਟੀਮ ਇੰਡੀਆ ਦਾ ਐਲਾਨ ਹੋ ਗਿਆ ਹੈ। ਤੁਹਾਨੂੰ ਦਸ ਦਈਏ ਕਿ ਐੱਮ. ਐੱਸ. ਕੇ. ਪ੍ਰਸਾਦ ਦੀ ਪ੍ਰਧਾਨਗੀ ਵਾਲੀ ਚੋਣ ਕਮੇਟੀ ਨੇ 3 ਟੀ-20 ਅਤੇ 3 ਵਨ-ਡੇ ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ ਜਿਸ 'ਚ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਟੀਮ 'ਚ ਵਾਪਸੀ ਹੋਈ ਹੈ। ਜਦਕਿ ਯੁਵਾ ਵਿਕਟਕੀਪਰ ਅਤੇ ਬੱਲੇਬਾਜ਼ ਸੰਜੂ ਸੈਮਸਨ ਨੂੰ ਇਕ ਵਾਰ ਫਿਰ ਟੀਮ 'ਚ ਜਗ੍ਹਾ ਨਹੀਂ ਮਿਲ ਸਕੀ। ਅਜਿਹੇ 'ਚ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਟੀਮ ਇੰਡੀਆ ਦੀ ਚੋਣ 'ਤੇ ਕਾਫੀ ਨਾਰਾਜ਼ਗੀ ਜਤਾਈ ਹੈ।

ਦਰਅਸਲ, ਕਾਂਗਰਸ ਦੇ ਦਿੱਗਜ ਨੇਤਾ ਸ਼ਸ਼ੀ ਥਰੂਰ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਟਵੀਟ ਕਰਦੇ ਹੋਏ ਲਿਖਿਆ, ''ਦੇਖ ਕੇ ਬਹੁਤ ਨਿਰਾਸ਼ ਹਾਂ ਕਿ ਸੰਜੂ ਸੈਮਸਨ ਨੂੰ ਬਿਨਾ ਪਲੇਇੰਗ ਇਲੈਵਨ 'ਚ ਮੌਕਾ ਦਿੱਤੇ ਬਾਹਰ ਕਰ ਦਿੱਤਾ ਗਿਆ ਹੈ। ਉਹ 3 ਟੀ-20 'ਚ ਡ੍ਰਿੰਕਸ ਲਿਆਏ ਸਨ ਅਤੇ ਹੁਣ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ। ਕੀ ਇਹ ਉਨ੍ਹਾਂ ਦੀ ਬੱਲੇਬਾਜ਼ੀ ਦਾ ਟੈਸਟ ਹੋ ਰਿਹਾ ਹੈ ਜਾਂ ਉਸ ਦੇ ਦਿਲ ਦਾ ਟੈਸਟ ਹੈ?

ਤੁਹਾਨੂੰ ਦਸ ਦਈਏ ਕਿ ਸੰਜੂ ਸੈਮਸਨ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਕਾਫੀ ਨਾਂ ਕਮਾਇਆ ਹੈ। ਉਹ 93 ਆਈ. ਪੀ. ਐੱਲ. ਮੈਚ ਖੇਡ ਚੁੱਕੇ ਹਨ, ਜਿਸ 'ਚ ਉਨ੍ਹਾਂ ਨੇ 27.61 ਦੀ ਔਸਤ ਨਾਲ 2209 ਦੌੜਾਂ ਬਣਾਈਆਂ ਹੋਈਆਂ ਹਨ। ਇਸ ਦੌਰਾਨ ਉਹ 10 ਅਰਧ ਸੈਂਕੜੇ ਅਤੇ 2 ਸੈਂਕੜੇ ਲਗਾ ਚੁੱਕੇ ਹਨ। ਉਨ੍ਹਾਂ ਨੇ ਆਈ. ਪੀ. ਐੱਲ. 2019 'ਚ ਰਾਜਸਥਾਨ ਰਾਇਲਸ ਲਈ ਖੇਡਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਇਕ ਸ਼ਾਨਦਾਰ ਸੈਂਕੜਾ ਵੀ ਲਾਇਆ ਸੀ

Tarsem Singh

This news is Content Editor Tarsem Singh