ਸੈਮੀਫਾਈਨਲ ''ਚ ਪਹੁੰਚੀ ਸਾਨੀਆ

10/07/2017 4:30:56 PM

ਬੀਜਿੰਗ, (ਬਿਊਰੋ)— ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸ ਦੀ ਜੋੜੀਦਾਰ ਪੇਂਗ ਸ਼ੁਆਈ ਨੇ ਚਾਈਨਾ ਓਪਨ ਟੈਨਿਸ ਟੂਰਨਾਮੈਂਟ 'ਚ ਮਹਿਲਾ ਡਬਲਜ਼ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਸਾਨੀਆ ਅਤੇ ਘਰੇਲੂ ਚੀਨੀ ਖਿਡਾਰਨ ਸ਼ੁਆਈ ਟੂਰਨਾਮੈਂਟ 'ਚ ਬਤੌਰ ਤੀਜਾ ਦਰਜਾ ਪ੍ਰਾਪਤ ਜੋੜੀ ਦੇ ਰੂਪ 'ਚ ਉਤਰੀ ਹੈ। 
ਭਾਰਤੀ-ਚੀਨੀ ਖਿਡਾਰਨਾਂ ਨੇ ਕੁਆਰਟਰਫਾਈਨਲ 'ਚ ਕੈਟਰੀਨਾ ਸਿਨੀਆਕੋਵਾ ਅਤੇ ਬਾਰਬੋਰਾ ਸਟ੍ਰਾਈਕੋਵਾ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੂੰ ਸਖਤ ਮੁਕਾਬਲੇ 'ਚ 4-6, 6-2,10-7 ਨਾਲ ਸੁਪਰਟਾਈ ਬ੍ਰੇਕਰ 'ਚ ਹਰਾ ਕੇ ਅੰਤਿਮ ਚਾਰ ਦਾ ਟਿਕਟ ਕਟਵਾਇਆ। ਦਿਲਚਸਪ ਗੱਲ ਇਹ ਹੈ ਕਿ ਸਾਨੀਆ ਦੇ ਸਾਹਮਣੇ ਉਨ੍ਹਾਂ ਦੀ ਸਾਬਕਾ ਜੋੜੀਦਾਰ ਸਵਿਟਜ਼ਰਲੈਂਡ ਦੀ ਮਾਰਟਿਨਾ ਹਿੰਗਿਸ ਅਤੇ ਚੀਨੀ ਤਾਈਪੇ ਦੀ ਯੰਗ ਜਾਨ ਚਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਰਹੇਗੀ।