ਸਾਨੀਆ ਮਿਰਜ਼ਾ ਫੈਡ ਕੱਪ ਹਰਟ ਐਵਾਰਡ ਦੇ ਲਈ ਨਾਮਜ਼ਦ

04/30/2020 11:09:15 PM

ਨਵੀਂ ਦਿੱਲੀ— ਭਾਰਤ ਦੀ ਸਟਾਰ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਵੀਰਵਾਰ ਨੂੰ ਫੈਡ ਕੱਪ ਹਰਟ ਐਵਾਰਡ ਦੇ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ। ਉਸ ਨੇ ਏਸ਼ੀਆ/ਓਸ਼ਿਆਨਾ ਖੇਤਰ ਤੋਂ ਇੰਡੋਨੇਸ਼ੀਆ ਦੀ ਪ੍ਰਿਸਤਾ ਮੇਡੇਲਿਨ ਨੁਗਰੋਰਹੋ ਦੇ ਨਾਲ ਨਾਮਜ਼ਦ ਕੀਤਾ ਗਿਆ ਹੈ। ਸਾਨੀਆ ਨੇ ਹਾਲ 'ਚ ਚਾਰ ਸਾਲ ਬਾਅਦ ਫੈਡ ਕੱਪ ਟੈਨਿਸ ਟੂਰਨਾਮੈਂਟ 'ਚ ਵਾਪਸੀ ਕੀਤੀ ਸੀ। ਦਰਸ਼ਕਾਂ ਦੇ ਵਿਚ ਆਪਣੇ 18 ਮਹੀਨੇ ਦੇ ਬੇਟੇ ਇਜ਼ਹਾਨ ਦੀ ਮੌਜੂਦਗੀ 'ਚ ਸਾਨੀਆ ਨੇ ਭਾਰਤ ਨੂੰ ਪਹਿਲੀ ਵਾਰ ਫੈਡ ਕੱਪ ਦੇ ਪਲੇਅ ਆਫ 'ਚ ਜਗ੍ਹਾ ਹਾਸਲ ਕਰਵਾਉਣ 'ਚ ਅਹਿਮ ਭੂਮੀਕਾ ਨਿਭਾਈ ਸੀ। ਅਖਿਲ ਭਾਰਤੀ ਟੈਨਿਸ ਸੰਘ (ਏ. ਆਈ. ਟੀ. ਏ.) ਦੇ ਰਿਲੀਜ਼ 'ਚ ਸਾਨੀਆਂ ਨੇ ਕਿਹਾ ਕਿ 2003 'ਚ ਪਹਿਲੀ ਵਾਰ ਭਾਰਤੀ ਪੋਸ਼ਾਕ 'ਚ ਕੋਰਟ 'ਤੇ ਉਤਰਨਾ ਮੇਰੇ ਲਈ ਮਾਣ ਵਾਲੀ ਗੱਲ ਸੀ। ਉਦੋ ਤੋਂ ਮੈਂ 18 ਸਾਲ ਦਾ ਲੰਮਾ ਸਫਰ ਤੈਅ ਕੀਤਾ ਹੈ। 
ਭਾਰਤੀ ਟੈਨਿਸ ਦੀ ਸਫਲਤਾ 'ਚ ਯੋਗਦਾਨ ਦੇ ਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਫੈਡ ਕੱਪ ਦੇ ਏਸ਼ੀਆ/ਓਸ਼ਿਆਨਾ ਟੂਰਨਾਮੈਂਟ 'ਚ ਮਿਲਿਆ ਨਤੀਜਾ ਮੇਰੇ ਕਰੀਅਰ ਦੀ ਸਭ ਤੋਂ ਵੱਡੀ ਉਪਲੱਬਧੀਆਂ 'ਚੋਂ ਇਕ ਹੈ। ਹਰਟ ਪੁਰਸਕਾਰਾਂ ਦੇ ਜੇਤੂ ਦਾ ਫੈਸਲਾ ਪ੍ਰਸ਼ੰਸਕਾਂ ਦੀ ਆਨਲਈਨ ਵੋਟਿੰਗ ਦੇ ਆਧਾਰ 'ਤੇ ਹੋਵੇਗਾ ਜੋ ਇਕ ਮਈ ਤੋਂ ਸ਼ੁਰੂ ਹੋ ਕੇ ਅੱਠ ਮਈ ਤਕ ਚੱਲੇਗੀ। ਇਹ ਫੈਡ ਕੱਪ ਹਰਟ ਪੁਰਸਕਾਰ ਦਾ 11ਵਾਂ ਸੈਸ਼ਨ ਹੈ।

Gurdeep Singh

This news is Content Editor Gurdeep Singh