ਸਾਨੀਆ-ਮੈਕਹੇਲ ਕਲੀਵਲੈਂਡ ਓਪਨ ਦੇ ਫ਼ਾਈਨਲ ''ਚ

08/28/2021 6:41:08 PM

ਕਲੀਵਲੈਂਡ- ਭਾਰਤ ਦੀ ਸਾਨੀਆ ਮਿਰਜ਼ਾ ਤੇ ਅਮਰੀਕਾ ਦੀ ਕ੍ਰਿਸਟੀਨਾ ਮੈਕਹੇਲ ਨੇ 235238 ਡਾਲਰ ਦੇ ਕਲੀਵਲੈਂਡ ਓਪਨ ਟੈਨਿਸ ਟੂਰਨਾਮੈਂਟ ਦੇ ਖ਼ਿਤਾਬੀ ਮੁਕਾਬਲੇ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਚੋਟੀ ਦਾ ਦਰਜਾ ਪ੍ਰਾਪਤ ਜਾਪਾਨੀ ਜੋੜੀ ਸ਼ੁਕੋ ਓਯਾਮਾ ਤੇ ਐਨਾ ਸ਼ਿਬਾਹਾਰਾ ਨਾਲ ਹੋਵੇਗਾ। ਸਾਨੀਆ ਤੇ ਮੈਕਹੇਲ ਨੇ ਮਹਿਲਾ ਡਬਲਜ਼ ਸੈਮੀਫ਼ਾਈਨਲ 'ਚ ਨਾਰਵੇ ਦੀ ਇਲਰਿਕੇ ਏਕੇਰੀ ਤੇ ਅਮਰੀਕਾ ਦੀ ਕੈਥਰੀਨ ਹੇਰਿਸਨ ਨੂੰ ਲਗਾਤਾਰ ਸੈੱਟਾਂ 'ਚ 7-6 (5), 6-2 ਨਾਲ ਹਰਾਇਆ। ਭਾਰਤੀ ਤੇ ਅਮਰੀਕੀ ਜੋੜੀ ਨੇ ਇਕ ਘੰਟੇ 23 ਮਿੰਟ 'ਚ ਇਹ ਮੁਕਾਬਲਾ ਜਿੱਤਿਆ ਤੇ ਇਸ ਜਿੱਤ ਦੇ ਨਾਲ ਉਨ੍ਹਾਂ ਨੇ 16398 ਡਾਲਰ ਤੇ 180 ਡਬਲਯੂ. ਟੀ. ਏ. ਅੰਕ ਯਕੀਨੀ ਕਰ ਲਏ ਹਨ।

Tarsem Singh

This news is Content Editor Tarsem Singh