ਸੰਗਾਕਾਰਾ ਨੇ ਵਿਰਾਟ ਦੇ ਕਰੀਅਰ ਦੀ ਕੀਤੀ ਭਵਿੱਖਬਾਣੀ, ਦਿੱਤਾ ਵੱਡਾ ਬਿਆਨ

02/12/2019 2:59:40 PM

ਨਵੀਂ ਦਿੱਲੀ : ਸ਼੍ਰੀਲੰਕਾ ਦੇ ਸਾਬਕਾ ਧਾਕੜ ਵਿਕਟਕੀਪਰ ਬੱਲੇਬਾਜ਼ ਕੁਮਾਰ ਸੰਗਾਕਾਰਾ ਨੇ ਵਿਰਾਟ ਕੋਹਲੀ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਕੁਮਾਰ ਸੰਗਾਕਾਰਾ ਨੇ ਕਿਹਾ ਕਿ ਉਹ ਆਪਣੇ ਕਰੀਅਰ ਦੇ ਆਖਰ ਤੱਕ ਕ੍ਰਿਕਟ ਵਿਸ਼ਵ ਦੁਨੀਆ ਦੇ ਮਹਾਨ ਬੱਲੇਬਾਜ਼ ਬਣ ਜਾਣਗੇ। ਉਸ ਦਾ ਨਾਂ ਵਿਸ਼ਵ ਦੇ ਮਹਾਨ ਖਿਡਾਰੀਆਂ ਵਿਚ ਗਿਣਿਆ ਜਾਵੇਗਾ।

ਇਸਦੇ ਨਾਲ-ਨਾਲ ਸ਼੍ਰੀਲੰਕਾ ਦੇ ਇਸ ਧਾਕੜ ਖਿਡਾਰੀ ਨੇ ਕਿਹਾ ਕਿ ਵਿਰਾਟ ਕੋਹਲੀ ਦੀ ਖੇਡ ਵਿਚ ਸਭ ਕੁਝ ਪਰਫੈਕਟ ਹੈ। ਕੁਮਾਰ ਸੰਗਾਕਾਰਾ ਨੇ ਵਿਰਾਟ ਕੋਹਲੀ ਨੂੰ ਲੈ ਕੇ ਕਿਹਾ ਕਿ ਉਸ ਦੇ ਅੰਦਰ ਮੈਚ ਦੀਆਂ ਪਰੀਸਥਿਤੀਆਂ ਨੂੰ ਸਮਝ ਕੇ ਬੱਲੇਬਾਜ਼ੀ ਕਰਨ ਦਾ ਹੁਨਰ ਹੈ ਅਤੇ ਉਹ ਦੂਜੇ ਬੱਲੇਬਾਜ਼ਾਂ ਤੋਂ ਹਮੇਸ਼ਾ ਵੱਖ ਹੀ ਕਰਦੇ ਹਨ।

ਵਿਰਾਟ ਕੋਹਲੀ ਤੇਜੀ ਨਾਲ ਮਹਾਨ ਖਿਡਾਰੀਆਂ ਦੀ ਸੂਚੀ ਵਿਚ ਸ਼ਾਮਲ ਹੋਣ ਵਲ ਵੱਧ ਰਿਹਾ ਹੈ। ਇਸ ਦੇ ਨਾਲ-ਨਾਲ ਕੁਮਾਰ ਸੰਗਾਕਾਰਾ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਵਿਰਾਟ ਕੋਹਲੀ ਭਾਰਤੀ ਟੀਮ ਲਈ ਕਾਫੀ ਮਹੱਤਵਪੂਰਨ ਹੋਣ ਵਾਲੇ ਹਨ। ਵਿਰਾਟ ਕੋਹਲੀ ਹੁਣ ਤੱਕ ਕੌਮਾਂਤਰੀ ਕ੍ਰਿਕਟ ਵਿਚ 64 ਸੈਂਕੜੇ ਲਾ ਚੁੱਕੇ ਹਨ।