ਸਨਾ ਮੀਰ ਕੌਮਾਂਤਰੀ ਕ੍ਰਿਕਟ ਪਰਿਸ਼ਦ ਮਹਿਲਾ ਕਮੇਟੀ ''ਚ ਸ਼ਾਮਲ

07/22/2019 11:52:22 AM

ਸਪੋਰਟਸ ਡੈਸਕ— ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖਿਡਾਰਨ ਸਨਾ ਮੀਰ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈ.ਸੀ.ਸੀ.) ਦੀ ਮਹਿਲਾ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ। ਮੀਰ ਤੋਂ ਇਲਾਵਾ ਆਈ.ਸੀ.ਸੀ. ਦੀਆਂ ਤਿੰਨ ਖਿਡਾਰਨਾਂ ਦੀ ਮਹਿਲਾ ਕਮੇਟੀ 'ਚ ਭਾਰਤ ਦੀ ਮਿਤਾਲੀ ਰਾਜ ਅਤੇ ਆਸਟਰੇਲੀਆ ਦੀ ਲੀਸਾ ਸਟਾਲੇਕਰ ਵੀ ਸ਼ਾਮਲ ਹਨ। ਇੰਗਲੈਂਡ ਦੀ ਸਾਬਕਾ ਮਹਿਲਾ ਕ੍ਰਿਕਟਰ ਕਲੇਅਰ ਕਾਨਰ ਕਮੇਟੀ ਦੀ ਪ੍ਰਮੁੱਖ ਚੁਣੀ ਗਈ ਹੈ। ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੂੰ ਵੀ ਜਗ੍ਹਾ ਦਿੱਤੀ ਗਈ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਆਪਣੀ ਰਾਸ਼ਟਰੀ ਟੀਮ ਦੀ ਸਾਬਕਾ ਕਪਤਾਨ ਅਤੇ ਵਨ-ਡੇ ਕ੍ਰਿਕਟ 'ਚ ਸਭ ਤੋਂ ਵੱਧ ਵਿਕਟ ਵਾਲੀ ਸਪਿਨਰ ਮੀਰ ਨੂੰ ਵਧਾਈ ਦਿੱਤੀ।

ਪਾਕਿਸਤਾਨ ਦੇ ਅਖ਼ਬਾਰ ' ਦਿ ਨੇਸ਼ਨ' ਨੇ ਪੀ.ਸੀ.ਬੀ. ਚੇਅਰਮੈਨ ਹਸਨ ਮਾਨੀ ਦੇ ਹਵਾਲੇ ਤੋਂ ਦੱਸਿਆ, ''ਮੈਂ ਸਨਾ ਮੀਰ ਨੂੰ ਆਈ.ਸੀ.ਸੀ. ਦੀ ਮਹਿਲਾ ਕਮੇਟੀ 'ਚ ਚੁਣੇ ਜਾਣ 'ਤੇ ਵਧਾਈ ਦਿੰਦਾ ਹਾਂ। ਮੈਨੂੰ ਯਕੀਨ ਹੈ ਕਿ ਸਨਾ ਆਪਣੇ ਗਿਆਨ ਦੀ ਬਦੌਲਤ ਇਸ ਸਮੂਹ 'ਚ ਆਪਣਾ ਭਰਪੂਰ ਯੋਗਦਾਨ ਦੇਵੇਗੀ ਅਤੇ ਇਸ ਨਾਲ ਮਹਿਲਾ ਕ੍ਰਿਕਟ ਨੂੰ ਹੋਰ ਮਜ਼ਬੂਤੀ ਮਿਲੇਗੀ। ਸਨਾ ਦੀ ਇਹ ਉਪਲਬਧੀ ਸਾਡੇ ਦੇਸ਼ 'ਚ ਵੱਧ ਤੋਂ ਵੱਧ ਲੜਕੀਆਂ ਨੂੰ ਇਸ ਖੇਡ ਨਾਲ ਜੁੜਨ ਦੇ ਲਈ ਪ੍ਰੇਰਿਤ ਕਰੇਗੀ। ਇਸ ਨਾਲ ਪਾਕਿਸਤਾਨ 'ਚ ਮਹਿਲਾ ਕ੍ਰਿਕਟ ਨੂੰ ਉਤਸ਼ਾਹਤ ਦੇਣ ਦੇ ਸਾਡੇ ਏਜੰਡੇ ਨੂੰ ਵੀ ਮਜ਼ਬੂਤੀ ਮਿਲੇਗੀ।''

Tarsem Singh

This news is Content Editor Tarsem Singh