ਧੋਨੀ ਨਾਲ ਤੁਲਨਾ ''ਤੇ ਸੈਮਸਨ ਨੇ ਤੋੜੀ ਚੁੱਪੀ, ਦਿੱਤਾ ਇਹ ਵੱਡਾ ਬਿਆਨ

09/29/2020 7:54:51 PM

ਦੁਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੌਜੂਦਾ ਸੈਸ਼ਨ 'ਚ ਸ਼ਾਨਦਾਰ ਲੈਅ 'ਚ ਚੱਲ ਰਹੇ ਰਾਜਸਥਾਨ ਰਾਇਲਜ਼ ਦੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਰ੍ਹਾਂ 'ਕੋਈ ਨਹੀਂ ਖੇਡ ਸਕਦਾ' ਅਤੇ 'ਕਿਸੇ ਨੂੰ ਇਸਦੀ ਕੋਸ਼ਿਸ਼ ਵੀ ਨਹੀਂ ਕਰਨੀ ਚਾਹੀਦੀ।' ਸੈਮਸਨ ਦੇ ਵੱਡੇ ਸ਼ਾਟ ਖੇਡਣ ਦੀ ਸਮਰਥਾ ਨਾਲ ਟੀਮ ਨੇ ਕਰੀਬੀ ਮੁਕਾਬਲਿਆਂ 'ਚ ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੇ ਵਿਰੁੱਧ ਰੋਮਾਂਚਕ ਜਿੱਤ ਦਰਜ ਕੀਤੀ। 


ਪੰਜਾਬ ਦੀ ਟੀਮ ਦੇ ਵਿਰੁੱਧ ਰਾਜਸਥਾਨ ਟੀਚੇ ਦਾ ਪਿੱਛਾ ਕਰਨ 'ਚ ਸਫਲ ਰਹੀ। ਉਸਦੀ ਇਸ ਧਮਾਕੇਦਾਰ ਪਾਰੀ ਤੋਂ ਬਾਅਦ ਕੇਰਲ ਦੇ ਕਾਂਗਰਸ ਸੰਸਦ ਸ਼ਸ਼ੀ ਥਰੂਰ ਨੇ ਉਨ੍ਹਾਂ ਨੂੰ ਅਗਲਾ ਧੋਨੀ ਕਰਾਰ ਦਿੱਤਾ। ਸੈਮਸਨ ਨੇ ਹਾਲਾਂਕਿ ਇਸ ਤੁਲਨਾ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਮੈਂ ਯਕੀਨ ਦੇ ਨਾਲ ਕਹਿ ਸਕਦਾ ਹਾਂ ਕਿ ਧੋਨੀ ਦੀ ਤਰ੍ਹਾਂ ਕੋਈ ਨਹੀਂ ਖੇਡ ਸਕਦਾ ਹੈ, ਨਾ ਹੀ ਕਿਸੇ ਨੂੰ ਉਸਦੀ ਤਰ੍ਹਾਂ ਖੇਡਣ ਦੀ ਕੋਸ਼ਿਸ ਕਰਨੀ ਚਾਹੀਦੀ।


ਉਨ੍ਹਾਂ ਨੇ ਕਿਹਾ ਕਿ ਐੱਮ. ਐੱਸ. ਧੋਨੀ ਦੀ ਤਰ੍ਹਾਂ ਖੇਡਣਾ ਬਿਲਕੁਲ ਵੀ ਆਸਾਨ ਨਹੀਂ ਹੈ, ਇਸ ਲਈ ਇਸ ਨੂੰ ਅਲੱਗ ਛੱਡ ਦੇਣਾ ਚਾਹੀਦਾ ਹੈ। ਮੈਂ ਕਦੀ ਐੱਮ. ਐੱਸ. ਧੋਨੀ ਦੀ ਤਰ੍ਹਾਂ ਖੇਡਣ ਦੇ ਬਾਰੇ 'ਚ ਨਹੀਂ ਸੋਚਦਾ। ਉਹ ਭਾਰਤੀ ਕ੍ਰਿਕਟ ਦੇ ਅਤੇ ਇਸ ਖੇਡ ਦੇ ਦਿੱਗਜ ਹਨ। ਸੈਮਸਨ ਨੇ ਕਿਹਾ ਕਿ ਮੈਂ ਸਿਰਫ ਆਪਣੇ ਖੇਡ 'ਤੇ ਧਿਆਨ ਦਿੰਦਾ ਹਾਂ ਕਿ ਮੈਂ ਕੀ ਕਰ ਸਕਦਾ ਹਾਂ। ਮੈਂ ਇਸ 'ਚ ਸਰਵਸ੍ਰੇਸ਼ਠ ਕਿਸ ਕਰ ਸਕਦਾ ਹਾਂ ਅਤੇ ਮੈਂ ਮੈਚ ਕਿਵੇਂ ਜਿੱਤ ਸਕਦਾ ਹਾਂ।

Gurdeep Singh

This news is Content Editor Gurdeep Singh