ਸਾਇਨਾ ਨੂੰ ਕਾਂਸੀ ਤਮਗੇ ਨਾਲ ਕਰਨਾ ਪਿਆ ਸਬਰ

08/26/2017 8:30:25 PM

ਗਲਾਲਗੋ— ਭਾਰਤ ਦੀ ਸਾਇਨਾ ਨੇਹਵਾਲ ਜਾਪਾਨ ਦੀ ਨੋਜੋਮੀ ਓਕੂਹਾਰਾ ਦੇ ਖਿਲਾਫ ਪਹਿਲਾ ਗੇਮ ਜਿੱਤਣ ਤੋਂ ਬਾਅਦ ਆਪਣੀ ਲੈਅ ਗੁਆ ਦਿੱਤੀ ਅਤੇ ਉਸ ਨੂੰ ਵਿਸ਼ਵ ਬੈਡਮਿੰਟਨ ਚੁਂਪੀਅਨਸ਼ਿਪ ਦੇ ਸੈਮੀਫਾਈਨਲ 'ਚ ਸ਼ਨੀਵਾਰ ਨੂੰ 21-12, 17-21, 10-21 ਨਾਲ ਹਰਾ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।
12ਵੀਂ ਸੀਡ ਸਾਇਨਾ ਨੂੰ 7ਵੀਂ ਓਕੂਹਾਰਾ ਨੇ 1 ਘੰਟੇ 14 ਮਿੰਟ ਤੱਕ ਚੱਲੇ ਮੁਕਾਬਲੇ 'ਚ ਹਰਾ ਕੇ ਮਹਿਲਾ ਸਿੰਗਲਜ਼ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਸਾਇਨਾ ਨੇ ਪਹਿਲੇ ਗੇਮ ਵੱਡੀ ਆਸਾਨੀ ਨਾਲ ਜਿੱਤ ਲਿਆ ਸੀ ਪਰ ਫਿਰ ਵੀ ਲੈਅ ਨੂੰ ਕਾਇਮ ਨਹੀਂ ਰੱਖ ਸਕੀ ਅਤੇ ਉਸ ਦੇ ਹੱਥੋਂ ਦੂਸਰੀ ਬਾਰ ਵਿਸ਼ਵ ਪ੍ਰਤੀਯੋਗਤਾ ਦੇ ਫਾਈਨਲ 'ਚ ਪਹੁੰਚਣ ਦਾ ਮੌਕਾ ਨਿਕਲ ਗਿਆ।