ਸਾਇਨਾ ਅਤੇ ਸਿੰਧੂ ਮਲੇਸ਼ੀਆ ਮਾਸਟਰਸ ਦੇ ਦੂਜੇ ਦੌਰ ''ਚ, ਸਾਈ ਪ੍ਰਣੀਤ ਅਤੇ ਸ਼੍ਰੀਕਾਂਤ ਹਾਰੇ

01/08/2020 6:42:33 PM

ਸਪੋਰਟਸ ਡੈਸਕ— ਭਾਰਤ ਦੀ ਦਿੱਗਜ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਅਤੇ ਸਾਇਨਾ ਨੇਹਵਾਲ ਨੇ ਬੁੱਧਵਾਰ ਨੂੰ ਆਸਾਨ ਜਿੱਤ ਦੇ ਨਾਲ ਮਲੇਸ਼ੀਆ ਮਾਸਟਰਸ ਦੇ ਮਹਿਲਾ ਸਿੰਗਲਜ਼ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ ਪਰ ਵਰਲਡ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਬੀ. ਸਾਈ ਪ੍ਰਣੀਤ ਅਤੇ ਕਿਦਾਂਬੀ ਸ਼੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਦੇ ਪਹਿਲੇ ਦੌਰ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਰਲਡ ਚੈਂਪੀਅਨ ਅਤੇ ਛੇਵੇ ਦਰਜੇ ਦੀ ਸਿੰਧੂ ਨੇ ਪਹਿਲੇ ਦੌਰ 'ਚ ਰੂਸ ਦੀ ਯੇਵਗੇਨੀਆ ਕੋਸੇਤਸਕਾਇਆ ਨੂੰ ਸਿਰਫ 35 ਮਿੰਟ 'ਚ 21-15, 21-13 ਨਾਲ ਹਰਾਇਆਸ਼ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇ ਬੈਲਜੀਅਮ ਦੀ ਲਿਆਣ ਟੇਨ ਨੂੰ ਸਿਰਫ 36 ਮਿੰਟ 'ਚ 21-15,21-17 ਨਾਸ ਹਰਾਇਆ। ਇਹ ਦੋਵੇ ਖਿਡਾਰੀ ਪਹਿਲੀ ਵਾਰ ਆਮਨੇ ਸਾਹਮਣੇ ਸਨ। ਸਿੰਧੂ ਅਤੇ ਸਾਇਨਾ ਦੋਵੇਂ ਪਿਛਲੇ ਕੁਝ ਸਮੇਂ ਤੋਂ ਖ਼ਰਾਬ ਫ਼ਾਰਮ ਨਾਲ ਜੂਝ ਰਹੀਆਂ ਸਨ ਅਤੇ ਕਈ ਟੂਰਨਾਮੈਂਟ ਦੇ ਸ਼ੁਰੂਆਤੀ ਦੌਰ 'ਚ ਹੀ ਬਾਹਰ ਹੋ ਗਈਆਂ ਸਨ।

ਇਸ ਤੋਂ ਪਹਿਲਾਂ ਪ੍ਰਣੀਤ ਨੂੰ ਇਸ ਸੁਪਰ 500 ਟੂਰਨਾਮੈਂਟ ਦੇ ਪਹਿਲੇ ਦੌਰ 'ਚ ਡੈਨਮਾਰਕ ਦੇ ਰਾਸਮੁਸ ਗੇਮ ਕੇ ਖਿਲਾਫ 11 -21,15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਕਾਂਤ ਨੂੰ ਦੂਜੇ ਦਰਜੇ ਦੇ ਚੀਨੀ ਤਾਇਪੇ ਦੇ ਚਾਅ ਟਿਏਨ ਚੇਨ ਖਿਲਾਫ ਸਿਰਫ 30 ਮਿੰਟ 'ਚ 17-21,5-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।