ਸਾਈਨਾ ਤੇ ਪ੍ਰਣੀਤ ਦੀਆਂ ਨਜ਼ਰਾ ਥਾਈਲੈਂਡ ਗ੍ਰਾਂ ਪ੍ਰੀ ਓਪਨ ''ਤੇ

05/29/2017 4:45:51 PM

ਬੈਂਕਾਕ— ਸਾਈਨਾ ਨੇਹਵਾਲ ਅਤੇ ਬੀ ਸਾਈ ਪ੍ਰਣੀਤ ਕੱਲ ਤੋਂ ਇੱਥੇ ਕੁਆਲੀਫਾਇਰ 'ਚ ਸ਼ੁਰੂ ਹੋਣ ਵਾਲੇ 120,000 ਡਾਲਰ ਇਨਾਮੀ ਰਾਸ਼ੀ ਦੇ ਥਾਈਲੈਂਡ ਗ੍ਰਾਂ ਪ੍ਰੀ ਗੋਲਡ 'ਚ  ਮਜ਼ਬੂਤ ਦਾਅਵੇਦਾਰ ਦੇ ਰੂਪ 'ਚ ਅਭਿਆਨ ਸ਼ੁਰੂ ਕਰਨਗੇ। ਸਾਈਨਾ ਆਪਣੇ ਬੀਮਾਰ ਪਿਤਾ ਦੇ ਨਾਲ ਰਹਿਣ ਲਈ ਸੁਦੀਰਮਨ ਕੱਪ ਮਿਸ਼ਰਿਤ ਟੀਮ ਚੈਂਪੀਅਨਸ਼ਿਪ 'ਚ ਨਹੀਂ ਖੇਡੀ ਸੀ ਪਰ ਉਹ ਸਾਲ ਦੇ ਸ਼ੁਰੂ 'ਚ ਮਲੇਸ਼ੀਆ ਮਾਸਟਰਸ 'ਚ ਖਿਤਾਬ ਜਿੱਤਣ ਤੋਂ ਬਾਅਦ ਇਕ ਹੋਰ ਗ੍ਰਾਂ ਪ੍ਰੀ ਗੋਲਡ ਖਿਤਾਬ ਆਪਣੀ ਝੋਲੀ 'ਚ ਪਾਉਣ ਲਈ ਬੇਤਾਬ ਹੋਵੇਗੀ।

ਦੂਜਾ ਦਰਜਾ ਪ੍ਰਾਪਤ ਸਾਈਨਾ ਆਪਣੇ ਅਭਿਆਨ ਦੀ ਸ਼ੁਰੂਆਤ ਸਲੋਵਾਕੀਆ ਦੀ ਮਾਰਟਿਨਾ ਰੇਪਿਸਕਾ ਖਿਲਾਫ ਕਰੇਗੀ। ਕੈਨੇਡਾ ਦੀ ਮਿਸ਼ੇਲ ਲਿ ਅਤੇ ਚੌਥਾ ਦਰਜਾ ਪ੍ਰਾਪਤ ਸਥਾਨਕ ਖਿਡਾਰੀ ਬੁਸਾਨਨ ਓਂਗਬਾਮੰਰੁਗਪਨ ਡਰਾਅ ਦੇ ਦੂਜੇ ਹਾਫ 'ਚ ਹੈ। ਜੇਕਰ ਸਾਈਨਾ ਫਾਈਨਲ 'ਚ ਪਹੁੰਚਦੀ ਹੈ ਤਾਂ ਸ਼ਾਇਦ ਸਾਬਕਾ ਵਿਸ਼ਵ ਚੈਂਪੀਅਨ ਅਤੇ ਚੋਟੀ ਦਰਜਾ ਰਤਨਾਚਾਨੋਕ ਇੰਤਾਨੋਨ ਉਨ੍ਹਾਂ ਦੇ ਹੋਰ ਖਿਤਾਬ 'ਚ ਖੜੀ ਹੋਵੇਗੀ। ਸਿੰਗਾਪੁਰ ਓਪਨ ਚੈਂਪੀਅਨ ਬਣੇ ਪ੍ਰਣੀਤ ਇਕ ਹੋਰ ਚੰਗੇ ਪ੍ਰਦਰਸ਼ਨ ਨਾਲ ਵਿਸ਼ਵ ਬੈਡਮਿੰਟਨ 'ਚ ਆਪਣਾ ਸਥਾਨ ਮਜ਼ਬੂਤ ਕਰਨਾ ਚਾਹੁੰਦੇ ਹਨ। ਪ੍ਰਣੀਤ ਨੇ ਪਿਛਲੇ ਮਹੀਨੇ ਸਿੰਗਾਪੁਰ ਓਪਨ ਫਾਈਨਲਸ 'ਚ ਸਾਥੀ ਭਾਰਤੀ ਦੇ ਸ਼੍ਰੀਕਾਂਤ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ ਸੀ ਅਤੇ ਉਹ ਇਸ ਜੇਤੂ ਲੈਅ ਨੂੰ ਜਾਰੀ ਰੱਖਣਾ ਚਾਹੁਣਗੇ। ਉਹ ਆਪਣੇ ਅਭਿਆਨ ਦੀ ਸ਼ੁਰੂਆਤ ਇੰਡੋਨੇਸ਼ੀਆ ਦੇ ਨਾਥਾਨਿਅਲ ਅਨਰਸਟਾਨ ਸੁਲਿਸਤਓ ਖਿਲਾਫ ਕਰਨਗੇ।