ਇੰਡੀਆ ਓਪਨ ''ਚ ਮੁਕਾਬਲੇ ਲਈ ਤੈਆਰ ਸਾਇਨਾ, ਸਿੰਧੂ

01/31/2018 12:00:56 AM

ਨਵੀਂ ਦਿੱਲੀ— ਭਾਰਤ ਦੀ 2 ਚੋਟੀਆਂ ਦੀਆਂ ਮਹਿਲਾਂ ਖਿਡਾਰੀ ਪੀ. ਵੀ. ਸਿੰਧੂ ਤੇ ਸਾਇਨਾ ਨੇਹਵਾਲ ਯੋਨੇਕਸ- ਸਨਰਾਇਜ਼ ਡਾਂ ਅਖਿਲੇਸ਼ ਦਾਸ ਗੁਪਤਾ ਇੰਡੀਆ ਓਪਨ 'ਚ ਮੁਕਾਬਲੇ ਦੇ ਲਈ ਪੂਰੀ ਤਰ੍ਹਾਂ ਤੈਆਰ ਹੈ। ਇਹ ਟੂਰਨਾਮੈਂਟ ਐੱਚ. ਐੱਸ. ਬੀ. ਸੀ.- ਬੀ. ਡਬਲਯੂ. ਐੱਫ. ਵਰਲਡ ਟੂਰ 500 ਦਾ ਹਿੱਸਾ ਹੈ। ਓਲੰਪਿਕ 'ਚ ਤਮਗਾ ਜਿੱਤ ਚੁੱਕੀ ਸਾਇਨਾ ਤੇ ਸਿੰਧੂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਇਸ ਟੂਰਨਾਮੈਂਟ 'ਚ ਆਪਣੇ ਪਿਛਲੇ ਰਿਕਾਰਡ ਤੇ ਮੌਜੂਦਾ ਫਾਰਮ ਦੇ ਦਮ 'ਤੇ ਜਾਵੇਗੀ, ਜਦਕਿ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਇਸ ਚੁਣੌਤੀਪੂਰਣ ਸੀਜ਼ਨ ਦੇ ਲਈ ਤੈਆਰ ਹੈ। ਪੁਰਸ਼ ਵਰਗ 'ਚ ਕਿਦਾਂਬੀ ਸ਼੍ਰੀਕਾਂਤ ਆਪਣੇ ਖਰਾਬ ਫਾਰਮ ਨੂੰ ਪਿੱਛੇ ਛੱਡਦੇ ਹੋਏ ਵਾਪਸੀ ਕਰਨਗੇ। ਇਹ 4 ਖਿਡਾਰੀਆਂ ਬੁੱਧਵਾਰ ਨੂੰ ਸੀਰੀਫੋਰਟ ਸਟੇਡੀਅਮ 'ਚ ਸ਼ੁਰੂ ਹੋ ਰਹੇ ਇਸ ਟੂਰਨਾਮੈਂਟ ਦੇ ਮੁੱਖ ਡਰਾਅ 'ਚ ਖੇਡਣਗੇ। ਸ਼੍ਰੀਕਾਂਤ ਨੇ ਕਿਹਾ ਕਿ ਨਵੰਬਰ 'ਚ ਮੈਨੂੰ ਸੱਟ ਲੱਗ ਗਈ ਸੀ। ਮੈਨੂੰ ਚੀਨ ਤੇ ਹਾਂਗਕਾਂਗ ਓਪਨ ਤੋਂ ਨਾਂ ਵਾਪਸ ਲੈਣਾ ਪਿਆ ਸੀ। ਇਸ ਤੋਂ ਬਾਅਦ ਮੈਂ ਦੁਬਈ 'ਚ ਖੇਡਿਆ। ਜਿੱਥੇ ਚੀਜ਼ਾਂ ਮੇਰੇ ਮੁਤਾਬਿਕ ਨਹੀਂ ਰਹੀ।
ਕਈ ਵੱਡੇ ਟੂਰਨਾਮੈਂਟ ਅੱਗੇ ਹਨ, ਜਿਨ੍ਹਾਂ ਦੀ ਸ਼ੁਰੂਆਤ ਇੰਡੀਆ ਓਪਨ ਤੋਂ ਹੋ ਰਹੀ ਹੈ ਤੇ ਮੈਂ ਇਸ ਦੇ ਲਈ ਤੈਆਰ ਹਾਂ।