ਵਿਸ਼ਵ ਦੇ ਨੰਬਰ ਇਕ ਖਿਡਾਰੀ ਨੇ ਤੋੜਿਆ ਪ੍ਰਣੀਤ ਦਾ ਸੁਪਨਾ, ਹਾਰ ਕੇ ਵੀ ਬਣਾਇਆ ਇਤਿਹਾਸ

08/25/2019 11:41:22 AM

ਸਪੋਰਸਟ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਦਾ ਵਰਲਡ ਬੈਟਮਿੰਟਨ ਚੈਂਪੀਅਨਸ਼ਿਪ 'ਚ ਸਫਰ ਰੁੱਕ ਗਿਆ ਹੈ। ਸੈਮੀਫਾਈਨਲ ਮੁਕਾਬਲੇ 'ਚ ਪ੍ਰਣੀਤ ਨੂੰ ਦੁਨੀਆ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਤਾ ਕੋਲੋ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਪ੍ਰਣੀਤ ਨੂੰ ਸੈਮੀਫਾਈਨਲ 'ਚ ਹਰਾ ਕੇ ਮੋਮੋਤਾ ਲਗਾਤਾਰ ਦੂਜੀ ਵਾਰ ਟੂਰਨਾਮੈਂਟ ਦੇ ਫਾਈਨਲ 'ਚ ਪੁੱਜਣ 'ਚ ਕਾਮਯਾਬ ਹੋਏ ਹਨ। ਇਸ ਜਿੱਤ ਦੇ ਨਾਲ ਹੀ ਉਨ੍ਹਾਂ ਨੇ ਪ੍ਰਣੀਤ ਖਿਲਾਫ ਆਪਣਾ ਰਿਕਾਰਡ 4-2 ਦਾ ਕਰ ਲਿਆ ਹੈ।

ਸ਼ਨੀਵਾਰ ਨੂੰ ਖੇਡੇ ਗਏ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਣੀਤ ਨੂੰ ਮੋਮੋਤਾ ਨੇ 13-21, 8-21 ਨਾਲ ਹਰਾ ਕੇ ਬਾਹਰ ਕਰ ਦਿੱਤਾ। ਡਿਫੈਂਡਿੰਗ ਚੈਂਪੀਅਨ ਮੋਮੋਤਾ ਨੇ 41 ਮਿੰਟ ਤੱਕ ਚੱਲੇ ਇਸ ਮੁਕਾਬਲੇ 'ਚ ਭਾਰਤੀ ਖਿਡਾਰੀ ਨੂੰ ਹਾਰ ਦਿੱਤੀ। ਇਸ ਹਾਰ ਤੋਂ ਬਾਅਦ ਵੀ ਪ੍ਰਣੀਤ ਭਾਰਤ ਲਈ ਕਾਂਸੀ ਤਮਗਾ ਜਿੱਤਣ 'ਚ ਕਾਮਯਾਬ ਰਹੇ। ਇਸ ਟੂਰਨਾਮੈਂਟ 'ਚ ਪ੍ਰਣੀਤ ਦਾ ਇਹ ਪਹਿਲਾ ਤਮਗਾ ਹੈ। ਇਸ ਟੂਰਨਾਮੈਂਟ 'ਚ 36 ਸਾਲ ਬਾਅਦ ਭਾਰਤ ਨੂੰ ਪੁਰਸ਼ ਸਿੰਗਲਜ਼ 'ਚ ਕੋਈ ਤਮਗਾ ਹਾਸਲ ਹੋਇਆ ਹੈ। 

ਪ੍ਰਣੀਤ ਬੀ. ਡਬਲਿਊ. ਐੱਫ. ਬੈਡਮਿੰਟਨ ਵਰਲਡ ਚੈਂਪੀਅਨਸ਼ਿਪ 'ਚ ਦਿੱਗਜ ਪ੍ਰਕਾਸ਼ ਪਾਦੁਕੋਣ ਤੋੲਬਾਅਦ ਤਮਗਾ ਜਿੱਤਣ ਵਾਲੇ ਭਾਰਤ ਦੇ ਦੂਜੇ ਪੁਰਸ਼ ਖਿਡਾਰੀ ਬਣ ਗਏ ਹਨ।