ਗਾਂਗੁਲੀ-ਦ੍ਰਾਵਿੜ ''ਤੇ ਟਿੱਪਣੀ ਕਰਕੇ ਸਾਹਾ ਨੇ ਤੋੜਿਆ ਨਿਯਮ, ਸਪੱਸ਼ਟੀਕਰਨ ਮੰਗ ਸਕਦੈ BCCI

02/25/2022 12:10:27 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਤੋਂ ਰਾਸ਼ਟਰੀ ਟੀਮ ਤੋਂ ਬਾਹਰ ਕੀਤੇ ਜਾਣ ਦੇ ਬਾਅਦ ਬੋਰਡ ਪ੍ਰਧਾਨ ਸੌਰਵ ਗਾਂਗੁਲੀ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ 'ਤੇ ਕੀਤੀ ਟਿੱਪਣੀ ਲਈ ਸਪੱਸ਼ਟੀਕਰਨ ਮੰਗ ਸਕਦਾ ਹੈ, ਕਿਉਂਕਿ ਉਸ ਨੂੰ ਲਗਦਾ ਹੈ ਕਿ ਕੇਂਦਰੀ ਕਰਾਰ ਪ੍ਰਾਪਤ ਖਿਡਾਰੀ ਹੋਣ ਕਾਰਨ ਉਨ੍ਹਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਬਣਾਇਆ ਵੱਡਾ ਰਿਕਾਰਡ, ਵਿਰਾਟ ਤੇ ਗੁਪਟਿਲ ਨੂੰ ਛੱਡਿਆ ਪਿੱਛੇ

ਕੇਂਦਰੀ ਕਰਾਰ 'ਚ ਗਰੁੱਪ ਬੀ 'ਚ ਸ਼ਾਮਲ ਸਾਹਾ ਦੇ ਬਾਰੇ ਪਤਾ ਲਗਦਾ ਹੈ ਕਿ ਉਨ੍ਹਾਂ ਨੇ ਨਿਯਮ 6.3 ਦੀ ਉਲੰਘਣਾ ਕੀਤੀ ਹੈ। ਇਸ ਨਿਯਮ ਦੇ ਮੁਤਾਬਕ, 'ਕੋਈ ਵੀ ਖਿਡਾਰੀ ਖੇਡ, ਅਧਿਕਾਰੀਆਂ, ਖੇਡ 'ਚ ਹੋਈਆਂ ਘਟਨਾਵਾਂ, ਤਕਨੀਕ ਦੀ ਵਰਤੋਂ, ਚੋਣ ਸਬੰਧੀ ਮਾਮਲਿਆਂ ਜਾਂ ਖੇਡ ਨਾਲ ਸਬੰਧਤ ਕਿਸੇ ਵੀ ਹੋਰ ਮਾਮਲੇ ਦੇ ਬਾਰੇ 'ਚ ਕਿਸੇ ਵੀ ਤਰ੍ਹਾਂ ਨਾਲ ਮੀਡੀਆ 'ਚ ਅਜਿਹੀ ਟਿੱਪਣੀ ਨਹੀਂ ਕਰੇਗਾ ਜੋ  ਬੀ. ਸੀ. ਸੀ. ਆਈ. ਦੀ ਰਾਏ 'ਚ ਸਹੀ ਨਹੀਂ ਹੈ ਜਾਂ ਖੇਡ, ਟੀਮ ਜਾਂ ਬੀ. ਸੀ. ਸੀ. ਆਈ. ਦੇ ਹਿੱਤ 'ਚ ਨਹੀਂ ਹੈ।'

ਇਹ ਵੀ ਪੜ੍ਹੋ : ਜੋਕੋਵਿਚ ਨੂੰ ਮਿਲੀ ਹਾਰ, ਮੇਦਵੇਦੇਵ ਬਣ ਜਾਣਗੇ ਨੰਬਰ ਇਕ ਖਿਡਾਰੀ

ਸਾਹਾ ਨੇ ਆਪਣੀ ਚੋਣ ਨੂੰ ਲੈ ਕੇ ਦ੍ਰਾਵਿੜ, ਚੋਣ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਤੇ ਗਾਂਗੁਲੀ ਦੇ ਨਾਲ ਹੋਈ ਨਿੱਜੀ ਗੱਲਬਾਤ ਦਾ ਖ਼ੁਲਾਸਾ ਕੀਤਾ ਸੀ। ਬੀ. ਸੀ. ਸੀ. ਆਈ. ਦੇ ਫੰਡ ਦੇ ਪ੍ਰਧਾਨ ਅਰੁਣ ਧੂਮਲ ਨੇ ਪੀ. ਟੀ. ਆਈ. ਤੋਂ ਕਿਹਾ, 'ਹਾਂ, ਅਜਿਹੀ ਸੰਭਾਵਨਾ ਹੈ ਕਿ ਬੀ. ਸੀ. ਸੀ. ਆਈ. ਰਿਧੀਮਾਨ ਤੋਂ ਪੁੱਛੇ ਕਿ ਕੇਂਦਰੀ ਕਰਾਰ ਪ੍ਰਾਪਤ ਕ੍ਰਿਕਟਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਚੋਣ ਮਾਮਲਿਆਂ 'ਤੇ ਕਿਉਂ ਗੱਲ ਕੀਤੀ।' 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh