SAFF ਫੁੱਟਬਾਲ ਚੈਂਪੀਅਨਸ਼ਿਪ: ਨਿਰਧਾਰਿਤ ਦਿਨ ਹੀ ਹੋਵੇਗਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ

06/20/2023 4:24:15 PM

ਬੈਂਗਲੁਰੂ (ਭਾਸ਼ਾ)- ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਮੈਚ ਬੁੱਧਵਾਰ ਨੂੰ ਇੱਥੇ ਸ਼੍ਰੀ ਕਾਂਤੀਰਾਵਾ ਸਟੇਡੀਅਮ 'ਚ ਤੈਅ ਪ੍ਰੋਗਰਾਮ ਮੁਤਾਬਕ ਖੇਡਿਆ ਜਾਵੇਗਾ। ਪਾਕਿਸਤਾਨ ਫੁੱਟਬਾਲ ਟੀਮ ਨੂੰ ਸੋਮਵਾਰ ਰਾਤ ਨੂੰ ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ਾ ਮਿਲ ਗਿਆ। ਕਰਨਾਟਕ ਪ੍ਰਦੇਸ਼ ਫੁੱਟਬਾਲ ਸੰਘ ਦੇ ਇਕ ਅਧਿਕਾਰੀ ਨੇ ਕਿਹਾ, 'ਪਾਕਿਸਤਾਨੀ ਟੀਮ ਅੱਜ ਸ਼ਾਮ ਜਾਂ ਰਾਤ ਨੂੰ ਇੱਥੇ ਪਹੁੰਚ ਸਕਦੀ ਹੈ। ਮੈਚ ਬੁੱਧਵਾਰ ਸ਼ਾਮ 7:30 ਵਜੇ ਖੇਡਿਆ ਜਾਣਾ ਹੈ। AIFF ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਸਾਨੂੰ ਯਕੀਨ ਹੈ ਕਿ ਮੈਚ ਨਿਰਧਾਰਤ ਸਮੇਂ ਦੇ ਅਨੁਸਾਰ ਹੋਵੇਗਾ।' 

ਪਾਕਿਸਤਾਨੀ ਟੀਮ ਇੱਕ ਟੂਰਨਾਮੈਂਟ ਖੇਡਣ ਲਈ ਮਾਰੀਸ਼ਸ ਗਈ ਸੀ ਅਤੇ ਪਿਛਲੇ ਹਫ਼ਤੇ ਭਾਰਤੀ ਦੂਤਾਵਾਸ ਬੰਦ ਹੋਣ ਕਾਰਨ ਉਨ੍ਹਾਂ ਦੀ ਰਵਾਨਗੀ ਵਿੱਚ ਦੇਰੀ ਹੋ ਗਈ ਅਤੇ ਵੀਜ਼ਾ ਨੂੰ ਮਨਜ਼ੂਰੀ ਨਹੀਂ ਮਿਲ ਸਕੀ ਸੀ। ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਨੇ ਆਪਣੇ ਦੇਸ਼ ਦੇ ਰਾਸ਼ਟਰੀ ਖੇਡ ਬੋਰਡ ਨੂੰ ਸਮੇਂ 'ਤੇ NOC ਨਾ ਦੇਣ ਦਾ ਦੋਸ਼ ਲਗਾਇਆ ਸੀ। ਉਥੇ ਹੀ ਖੇਡ ਬੋਰਡ ਦਾ ਕਹਿਣਾ ਹੈ ਕਿ ਫੈਡਰੇਸ਼ਨ ਨੇ ਦਸਤਾਵੇਜ਼ ਜਮ੍ਹਾਂ ਕਰਵਾਉਣ ਵਿੱਚ ਦੇਰੀ ਕੀਤੀ, ਜਿਸ ਕਾਰਨ ਦੇਰੀ ਹੋਈ।

cherry

This news is Content Editor cherry