ਸਚਿਨ ਨੇ ਦੱਸਿਆ ਇਹ ਕੰਮ ਕਰਕੇ ਤੁਸੀਂ ਕੋਰੋਨਾ ਵਾਇਰਸ ਤੋਂ ਬਚ ਸਕਦੇ ਹੋ (ਵੀਡੀਓ)

03/17/2020 11:34:03 PM

ਨਵੀਂ ਦਿੱਲੀ— ਪੂਰੀ ਦੁਨੀਆ 'ਤੇ ਇਸ ਸਮੇਂ ਕੋਰੋਨਾ ਵਾਇਰਸ ਨਾਲ ਪੀੜਤ ਨਜ਼ਰ ਆ ਰਹੀ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਲਈ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਕੋਰੋਨਾ ਵਾਇਰਸ ਤੋਂ ਬਚਣ ਤੇ ਸੁਰੱਖਿਅਤ ਰੱਖਣ ਲਈ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਚਿਨ ਲੋਕਾਂ ਨੂੰ ਦੱਸ ਰਹੇ ਹਨ ਕਿ ਕੋਰੋਨਾ ਵਾਇਰਸ ਤੋਂ ਕਿੰਝ ਬਚਿਆ ਜਾ ਸਕਦਾ ਹੈ।


ਸਚਿਨ ਨੇ ਇਸ ਵੀਡੀਓ ਦੇ ਨਾਲ ਲਿਖਿਆ ਹੈ ਕਿ ਅਸੀਂ ਸਾਰੇ ਕੋਰੋਨਾ ਵਾਇਰਸ ਕਾਰਨ ਚਿੰਤਾ 'ਚ ਹਾਂ। ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜੋ ਇਕ ਆਸਾਨ ਚੀਜ਼ ਅਸੀਂ ਕਰ ਸਕਦੇ ਹਾਂ ਉਹ ਹੈ ਆਪਣੇ ਹੱਥਾਂ ਨੂੰ ਸਾਫ ਰੱਖਣਾ। ਹੱਥਾਂ ਨੂੰ 20 ਸੈਕਿੰਡ ਤਕ ਸਾਬਣ ਦੇ ਨਾਲ ਧੋਣਾ ਜ਼ਰੂਰੀ ਹੈ। ਹਮੇਸ਼ਾ ਆਪਣੇ ਹੱਥਾਂ ਨੂੰ ਵਧੀਆ ਤਰੀਕੇ ਨਾਲ ਧੋਵੋ। ਸਚਿਨ ਨੇ ਇਹ ਵੀਡੀਓ ਵਿਸ਼ਵ ਸਿਹਤ ਸੰਗਠਨ ਵਲੋਂ ਸੇਫ ਹੈਂਡ ਮੁਹਿੰਮ ਦੇ ਤਹਿਤ ਸ਼ੇਅਰ ਕੀਤੀ ਹੈ।


ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨਾਲ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਕਾਰਨ ਕਈ ਖੇਡ ਮੁਕਾਬਲਿਆਂ ਨੂੰ ਰੱਦ ਤੇ ਮੁਲਤਵੀ ਕਰ ਦਿੱਤਾ ਹੈ। ਭਾਰਤ 'ਚ ਵੀ ਆਈ. ਪੀ. ਐੱਲ. ਨੂੰ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਭਾਰਤ 'ਚ ਹੁਣ ਤਕ ਕੋਰੋਨਾ ਵਾਇਰਸ ਨਾਲ 3 ਲੋਕਾਂ ਦੀ ਮੌਤ ਹੋ ਚੁੱਕੀ ਹੈ।

Gurdeep Singh

This news is Content Editor Gurdeep Singh