ਕ੍ਰਿਕਟਰ ਦਾ ਭਗਵਾਨ ਇਸ ਬ੍ਰਿਟਿਸ਼ ਸਿੰਗਰ ਦਾ ਹੈ ਦੀਵਾਨਾ, ਟਵਿੱਟਰ ''ਤੇ ਸ਼ੇਅਰ ਕੀਤੀ ਤਸਵੀਰ

07/17/2017 2:26:30 PM

ਨਵੀਂ ਦਿੱਲੀ— ਸਚਿਨ ਤੇਂਦੁਲਕਰ ਨੇ ਪ੍ਰਸਿੱਧ ਪੌਪ ਸੰਗੀਤ ਸਮੂਹ 'ਬੀ ਗੀਜ' ਦੇ ਗਾਇਕ ਬੈਰੀ ਗਿਬ ਦੇ ਨਾਲ ਆਪਣੀ ਪਿਛਲੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਐਤਵਾਰ ਨੂੰ ਟਵਿੱਟਰ 'ਤੇ ਗਿਬ ਦੇ ਨਾਲ ਆਪਣੀ ਮੁਲਾਕਾਤ ਦੀ ਇਕ ਤਸਵੀਰ ਨੂੰ ਸਾਂਝਾ ਕੀਤਾ। ਇਸ ਤਸਵੀਰ 'ਚ ਦੋਵੇਂ ਇਕ ਦੂਜੇ ਨੂੰ ਮਿਲ ਕੇ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਸਚਿਨ ਨੇ ਟਵਿੱਟਰ 'ਤੇ ਤਸਵੀਰ ਦੇ ਨਾਲ ਲਿਖਿਆ ਕਿ ਜਦੋਂ ਮੈਂ ਸਿਰਫ ਚਾਰ ਸਾਲ ਦਾ ਸੀ ਤਾਂ 'ਸਟੇਈਨ ਅਲਾਈਵ' ਨਾਂ ਦਾ ਗੀਤ ਰਿਲੀਜ਼ ਹੋਇਆ ਸੀ। ਬੈਰੀ ਗਿਬ ਨੇ ਆਪਣੇ ਗੀਤਾਂ ਨਾਲ ਹਮੇਸ਼ਾ ਮੇਰੇ ਦਿਲ ਨੂੰ ਛੂਹਿਆ ਹੈ।

ਗਿਬ 'ਬੀ ਗੀਜ' ਸਮੂਹ ਦਾ ਆਖਿਰੀ ਜੀਵਿਤ ਮੈਂਬਰ ਹੈ। 'ਬੀ ਗੀਜ' ਨੂੰ 1960 'ਚ ਉਸ ਦੇ ਭਰਾ ਰਾਬਿਨ ਅਤੇ ਮਾਰਿਸ ਨੇ ਸਥਾਪਿਤ ਕੀਤਾ ਸੀ, ਉਨ੍ਹਾਂ ਨੇ 'ਸਟੇਈਨ ਅਲਾਈਵ', 'ਹਾਓ ਡੀਪ ਇਜ਼ ਯੁਅਰ ਲਵ' ਅਤੇ 'ਟ੍ਰੇਜਡੀ' ਜਿਹੇ ਮਸ਼ਹੂਰ ਗੀਤ ਦਿੱਤੇ।
ਮਾਰਿਸ ਦਾ 53 ਸਾਲ ਦੀ ਉਮਰ 'ਚ ਟਿਵਬਸਟੇਡ ਇੰਟੇਸਟਾਈਨ ਬੀਮਾਰੀ ਦੇ ਚੱਲਦਿਆਂ 2003 'ਚ ਦਿਹਾਂਤ ਹੋ ਗਿਆ ਸੀ। ਮਾਰਿਸ ਦੇ ਜੁੜਵਾ ਰਾਬਿਨ ਦੀ 2012 'ਚ ਕਈ ਸਾਲਾਂ ਤੋਂ ਕੈਂਸਰ ਨਾਲ ਜੁਝਣ ਤੋਂ ਬਾਅਦ 62 ਸਾਲ ਦੀ ਉਮਰ 'ਚ ਮੌਤ ਹੋ ਗਈ ਸੀ। ਇਸ ਪਰਿਵਾਰ ਦੇ ਇਕ ਹੋਰ ਭਰਾ ਐਂਡੀ ਦੀ ਨਸ਼ੇ ਦੀ ਲਤ ਕਾਰਨ 1988 'ਚ ਮੌਤ ਹੋ ਗਈ ਸੀ।