ਸਚਿਨ ਤੇਂਦੁਲਕਰ ਨੂੰ ਹੋਇਆ ਕੋਰੋਨਾ, ਖ਼ੁਦ ਨੂੰ ਕੀਤਾ ਇਕਾਂਤਵਾਸ

03/27/2021 11:57:33 AM

ਨਵੀਂ ਦਿੱਲੀ (ਭਾਸ਼ਾ) : ਦਿੱਗਜ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਹਨ। ਸਾਬਕਾ ਕਪਤਾਨ ਨੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਇਹ ਜਾਣਕਾਰੀ ਦਿੱਤੀ। ਤੇਂਦੁਲਕਰ ਨੇ ਖ਼ੁਦ ਨੂੰ ਘਰ ਵਿਚ ਇਕਾਂਤਵਾਸ ਕਰ ਲਿਆ ਹੈ ਅਤੇ ਸਾਰੇ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰਾਂ ਦੀ ਕੋਵਿਡ-19 ਜਾਂਚ ਰਿਪੋਰਟ ਨੈਗੇਟਿਵ ਹੈ।

ਇਹ ਵੀ ਪੜ੍ਹੋ: ਪਾਕਿ ਮੰਤਰੀ ਨੇ ਦਿੱਤੀ ਧਮਕੀ, ਚੀਨੀ ਕੋਰੋਨਾ ਵੈਕਸੀਨ ਨਹੀਂ ਲਗਵਾਉਗੇ ਤਾਂ ਜਾਵੇਗੀ ਨੌਕਰੀ

 

ਤੇਂਦੁਲਕਰ ਨੇ ਟਵਿੱਟਰ ’ਤੇ ਲਿਖਿਆ, ‘ਮੈਂ ਖ਼ੁਦ ਜਾਂਚ ਕਰਵਾ ਰਿਹਾ ਸੀ ਅਤੇ ਕੋਵਿਡ-19 ਤੋਂ ਬਚਣ ਲਈ ਸਾਰੀ ਜ਼ਰੂਰੀ ਸਾਵਧਾਨੀ ਵੀ ਵਰਤ ਰਿਹਾ ਸੀ। ਹਾਲਾਂਕਿ ਬੀਮਾਰੀ ਦੇ ਹਲਕੇ ਲੱਛਣਾਂ ਦੇ ਬਾਅਦ ਅੱਜ ਜਾਂਚ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ।’ ਉਨ੍ਹਾਂ ਦੱਸਿਆ, ‘ਘਰ ਦੇ ਹੋਰ ਮੈਂਬਰ ਜਾਂਚ ਵਿਚ ਨੈਗੇਟਿਵ ਆਏ ਹਨ। ਮੈਂ ਘਰ ਵਿਚ ਇਕਾਂਤਵਾਸ ਵਿਚ ਹਾਂ ਅਤੇ ਡਾਕਟਰਾਂ ਦੀ ਸਲਾਹ ਮੁਤਾਬਕ ਸਾਰੇ ਜ਼ਰੂਰੀ ਪ੍ਰੋਟੋਕਾਲ ਦਾ ਪਾਲਣ ਕਰ ਰਿਹਾ ਹਾਂ। ਮੈਂ ਉਨ੍ਹਾਂ ਸਾਰੇ ਸਿਹਤ ਪੇਸ਼ੇਵਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਜੋ ਮੇਰੀ ਅਤੇ ਦੇਸ਼ ਭਰ ਦੇ ਹੋਰ ਲੋਕਾਂ ਦੀ ਦੇਖ਼ਭਾਲ ਕਰ ਰਹੇ ਹਨ। ਸਾਰੇ ਸਾਵਧਾਨੀ ਵਰਤੋ।’ 

ਇਹ ਵੀ ਪੜ੍ਹੋ: ਪਾਕਿ 'ਚ ਹਵਸ ਦੇ ਭੁੱਖਿਆਂ ਨੇ ਸੁਣਨ-ਬੋਲਣ ’ਚ ਅਸਮਰਥ 16 ਸਾਲਾ ਕੁੜੀ ਨਾਲ ਕੀਤਾ ਗੈਂਗਰੇਪ, ਬਣਾਈ ਵੀਡੀਓ

ਹਾਲ ਹੀ ਦੇ ਦਿਨਾਂ ਵਿਚ ਕੋਵਿਡ-19 ਦੀ ਲਪੇਟ ਵਿਚ ਆਉਣ ਵਾਲੇ ਤੇਂਦੁਲਕਰ ਸਭ ਤੋਂ ਵੱਡੇ ਨਾਵਾਂ ਵਿਚੋਂ ਇਕ ਹਨ। ਉਨ੍ਹਾਂ ਨੇ ਹਾਲ ਹੀ ਵਿਚ ਰਾਏਪੁਰ ਵਿਚ ਸਾਬਕਾ ਕ੍ਰਿਕਟਰਾਂ ਦੇ ‘ਰੋਡ ਸੇਫਟੀ ਵਰਲਡ ਸੀਰੀਜ਼ ਚੈਲੇਂਜ’ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ: ਸਮੁੰਦਰ ’ਚ ਜਾਮ, ਭਾਰਤ ’ਚ ਵਧਾ ਸਕਦੈ ਤੇਲ ਦੀਆਂ ਕੀਮਤਾਂ

cherry

This news is Content Editor cherry