ਕੀ ਮਾਸਟਰ ਬਲਾਸਟਰ ਦੀ ਇਸ ਇੱਛਾ ਨੂੰ ਪੂਰਾ ਕਰਨਗੇ ਧੋਨੀ!

01/17/2019 10:02:09 AM

ਨਵੀਂ ਦਿੱਲੀ— ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡੇ ਗਏ ਐਡੀਲੇਡ ਵਨ ਡੇ 'ਚ ਸ਼ਾਨਦਾਰ ਪਾਰੀ ਖੇਡ ਕੇ ਆਪਣੇ ਬੀਤੇ ਦਿਨਾਂ ਦੀ ਯਾਦ ਦਿਵਾਉਣ ਵਾਲੇ ਐੱਮ.ਐੱਸ. ਧੋਨੀ ਤੋਂ ਹੁਣ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀਆਂ ਉਮੀਦਾਂ ਹੋਰ ਵਧ ਗਈਆਂ ਹਨ। ਸਚਿਨ ਨੂੰ ਧੋਨੀ ਤੋਂ ਹੁਣ ਟੀਮ ਇੰਡੀਆ ਲਈ ਅਜਿਹੀ ਭੂਮਿਕਾ ਨਿਭਾਉਣ ਦੀ ਉਮੀਦ ਹੈ ਜੋ ਕਿਸੇ ਜ਼ਮਾਨੇ 'ਚ ਉਨ੍ਹਾਂ ਦੀ ਖੇਡ ਦੀ ਪਛਾਣ ਰਹੀ ਹੈ। ਸਚਿਨ ਨੇ ਐਡੀਲੇਡ ਵਨ ਡੇ ਦੇ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਧੋਨੀ ਹੁਣ ਟੀਮ ਇੰਡੀਆ 'ਚ ਖੇਡਦੇ ਹੋਏ ਮੈਚ ਦੇ ਆਖ਼ਰੀ ਸਮੇਂ ਤੱਕ ਖੇਡ ਨੂੰ ਕੰਟਰੋਲ 'ਚ ਰੱਖਣ।

ਸਚਿਨ ਦਾ ਕਹਿਣਾ ਹੈ, ''ਧੋਨੀ ਅਜਿਹੇ ਖਿਡਾਰੀ ਹਨ ਜੋ ਕੁਝ ਡਾਟ ਬਾਲਸ ਖੇਡ ਕੇ ਵਿਕਟ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ। ਉਹ ਗੇਂਦਬਾਜ਼ਾਂ ਦੀ ਮਨੋਦਸ਼ਾ ਸਮਝ ਕੇ ਖੇਡ ਨੂੰ ਅੰਤ ਤੱਕ ਲੈ ਜਾਣ 'ਚ ਯਕੀਨ ਰਖਦੇ ਹਨ। ਧੋਨੀ 'ਚ ਉਹ ਸਮਰਥਾ ਹੈ ਕਿ ਉਹ ਇਕ ਪਾਸਿਓਂ ਖੇਡ 'ਤੇ ਕੰਟਰੋਲ ਰਖ ਕੇ ਉਸ ਨੂੰ ਅੰਤ ਤੱਕ ਲੈ ਕੇ ਜਾ ਸਕਦੇ ਹਨ। ਸਚਿਨ ਦਾ ਕਹਿਣਾ ਹੈ ਕਿ ਦੂਜੇ ਵਨ ਡੇ 'ਚ ਧੋਨੀ ਪਹਿਲੀ ਹੀ ਗੇਂਦ ਦੇ ਨਾਲ ਇਕ ਅਲਗ ਸੋਚ ਦੇ ਨਾਲ ਬੱਲੇਬਾਜ਼ੀ ਕਰਨ ਉਤਰੇ ਜੋ ਉਨ੍ਹਾਂ ਨੂੰ ਪਸੰਦ ਆਇਆ ਅਤੇ ਉਹ ਚਾਹੁੰਦੇ ਹਨ ਕਿ ਧੋਨੀ ਅਜਿਹੀ ਹੀ ਖੇਡ ਜਾਰੀ ਰਖਣ।

Tarsem Singh

This news is Content Editor Tarsem Singh