ਲਤਾ ਮੰਗੇਸ਼ਕਰ ਦਾ ਅੱਜ ਹੈ 90ਵਾਂ ਜਨਮ ਦਿਨ, ਸਚਿਨ ਨੇ ਖਾਸ ਅੰਦਾਜ਼ ''ਚ ਦਿੱਤੀ ਵਧਾਈ (Video)

09/28/2019 2:07:29 PM

ਸਪੋਰਟਸ ਡੈਸਕ— ਭਾਰਤ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਸਿਰਫ ਦੇਸ਼ ਹੀ ਨਹੀਂ ਸਗੋਂ ਪੂਰੀ ਦੁਨੀਆ 'ਚ ਆਪਣੀ ਗਾਇਕੀ ਕਾਰਨ ਫੈਂਸ ਦੇ ਦਿਲਾਂ 'ਤੇ ਰਾਜ ਕਰਦੀ ਹੈ। ਤੁਹਾਨੂੰ ਦਸ ਦਈਏ ਕਿ ਅੱਜ ਲਤਾ ਮੰਗੇਸ਼ਕਰ ਆਪਣਾ 90ਵਾਂ ਜਨਮ ਦਿਨ ਮਨਾ ਰਹੀ ਹੈ। ਲਤਾ ਮੰਗੇਸ਼ਕਰ ਦੇਸ਼ ਦੀਆਂ ਉਨ੍ਹਾਂ ਚੋਣਵੀਆਂ ਗਾਇਕਾਵਾਂ 'ਚੋਂ ਇਕ ਹੈ ਜਿਨ੍ਹਾਂ ਨੇ ਦੇਸ਼ ਦਾ ਨਾਂ ਮਾਣ ਨਾਲ ਉੱਚਾ ਕੀਤਾ ਹੈ। ਅਜਿਹੇ 'ਚ ਕ੍ਰਿਕਟ ਜਗਤ ਦੇ ਭਗਵਾਨ ਕਹੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਟਵਿੱਟਰ 'ਤੇ ਲਤਾ ਦੀਦੀ ਨੂੰ ਇਕ ਖਾਸ ਤਰੀਕੇ ਨਾਲ ਵਧਾਈ ਦਿੱਤੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਸਚਿਨ ਨੇ ਆਪਣੇ ਅਕਾਊਂਟ ਤੋਂ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਲਿਖਿਆ, ਨਮਸਕਾਰ ਦੀਦੀ, ਅੱਜ ਤੁਹਾਡਾ 90ਵਾਂ ਜਨਮ ਦਿਨ ਹੈ। ਮੈਂ ਤੁਹਾਨੂੰ ਕਈ ਸਾਰੀਆਂ ਸ਼ੁਭਕਾਮਨਾਵਾਂ ਦੇਣਾ ਚਾਹਾਂਗਾ। ਸੱਚ ਕਹਾਂ ਤਾਂ ਮੈਨੂੰ ਯਾਦ ਨਹੀਂ ਕਿ ਤੁਹਾਡਾ ਪਹਿਲਾ ਗੀਤ ਕਦੋਂ ਅਤੇ ਕਿੱਥੇ ਸੁਣਿਆ। ਇਕ ਗੱਲ ਮੈਂ ਜ਼ਰੂਰ ਸੁਣੀ, ਬੱਚਾ ਜਦੋਂ ਮਾਂ ਦੀ ਕੁੱਖ 'ਚ ਹੁੰਦਾ ਹੈ ਤਾਂ ਸਭ ਕੁਝ ਸੁਣ ਲੈਂਦਾ ਹੈ। ਮੈਨੂੰ ਵੀ ਲਗਦਾ ਹੈ ਸ਼ਾਇਦ ਉਸੇ ਸਮੇਂ ਤੁਹਾਡਾ ਪਹਿਲਾ ਗੀਤ ਸੁਣਿਆ ਹੋਵੇਗਾ ਅਤੇ ਮੇਰੀ ਜ਼ਿੰਦਗੀ 'ਚ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਮੈਂ ਤੁਹਾਡਾ ਗੀਤ ਨਾ ਸੁਣਿਆ ਹੋਵੇ।''

 

Tarsem Singh

This news is Content Editor Tarsem Singh