DRS ਨਿਯਮ ਦੀ ਇਸ ਵਿਵਸਥਾ ’ਤੇ ਸਚਿਨ ਨੇ ਚੁੱਕੇ ਸਵਾਲ, ਤੀਜੇ ਦਿਨ AUS ਨੂੰ ਦੋ ਵਾਰ ਮਿਲਿਆ ਇਸ ਦਾ ਫ਼ਾਇਦਾ

12/28/2020 3:17:11 PM

ਸਪੋਰਟਸ ਡੈਸਕ— ਮਾਸਟਰ ਬਲਾਸਟਰਸ ਸਚਿਨ ਤੇਂਦੁਲਕਰ ਕ੍ਰਿਕਟ ’ਚ ਡੀ. ਆਰ. ਐੱਸ. (ਫ਼ੈਸਲਾ ਸਮੀਖਿਆ ਪ੍ਰਣਾਲੀ) ਦੇ ਇਸਤੇਮਾਲ ਦੇ ਦੌਰਾਨ ‘ਅੰਪਾਇਰ ਕਾਲ’ ’ਤੇ ਫ਼ੈਸਲਾ ਨਾ ਬਦਲੇ ਜਾਣ ਨਾਲ ਖ਼ੁਸ਼ ਨਹੀਂ ਹਨ। ਉਨ੍ਹਾਂ ਨੇ ਆਈ. ਸੀ. ਸੀ. ਤੋਂ ਡੀ. ਆਰ. ਐੱਸ. ’ਚ ਅੰਪਾਇਰ ਕਾਲ ਦੀ ਵਿਵਸਥਾ ’ਤੇ ਦੁਬਾਰਾ ਵਿਚਾਰ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : IND v AUS : ਭਾਰਤ ਨੂੰ ਲੱਗਾ ਝਟਕਾ, ਸੱਟ ਕਾਰਨ ਇਸ ਤੇਜ਼ ਗੇਂਦਬਾਜ਼ ਨੇ ਛੱਡਿਆ ਮੈਦਾਨ

ਬਾਕਸਿੰਗ ਡੇ ਟੈਸਟ ਦੌਰਾਨ ਤੀਜੇ ਦਿਨ ਸੋਮਵਾਰ ਨੂੰ ਅੰਪਾਇਰ ਕਾਲ ਨੇ ਦੋ ਵਾਰ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਬਚਾਇਆ। ਸਚਿਨ ਨੇ ਟਵੀਟ ਕੀਤਾ, ‘‘ਖਿਡਾਰੀ ਰਿਵਿਊ ਇਸ ਲੈਂਦੇ ਹਨ ਕਿਉਂਕਿ ਉਹ ਮੈਦਾਨੀ ਅੰਪਾਇਰ ਦੇ ਫ਼ੈਸਲੇ ਤੋਂ ਖ਼ੁਸ਼ ਨਹੀਂ ਹੁੰਦੇ ਹਨ। ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਨੂੰ ਡੀ. ਆਰ. ਐੱਸ. ਨੂੰ ਦੁਬਾਰਾ ਦੇਖਣ ਦੀ ਜ਼ਰੂਰਤ ਹੈ, ਖ਼ਾਸ ਕਰਕੇ ਅੰਪਾਇਰ ਕਾਲ ਲਈ। ਅੰਪਾਇਰ ਕਾਲ ਵਿਵਸਥਾ ਬਾਲ ਟ੍ਰੈਕਿੰਗ ਤਕਨੀਕ ’ਚ ਉਦੋਂ ਆਉਂਦੀ ਹੈ ਜਦੋਂ ਮਾਮਲਾ ਕਾਫ਼ੀ ਕਰੀਬੀ ਹੋਵੇ ਤੇ ਫ਼ੈਸਲਾ ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਬਣਾਏ ਰੱਖਦਾ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੇ ਹਾਸਲ ਕੀਤੀ ਵੱਡੀ ਉਪਲਬੱਧੀ, ICC ਨੇ ਚੁਣਿਆ ਦਹਾਕੇ ਦਾ ਸਰਵਸ੍ਰੇਸ਼ਠ ਖਿਡਾਰੀ

ਮੈਲਬੋਰਨ ਟੈਸਟ ਦੌਰਾਨ ਜੋ ਬਰਨਸ ਖ਼ਿਲਾਫ਼ ਜਸਪ੍ਰੀਤ ਬੁਮਰਾਹ ਨੇ ਦੂਜੀ ਪਾਰੀ ਦੇ ਤੀਜੇ ਓਵਰ ’ਚ ਐੱਲ. ਬੀ. ਡਬਲਿਊ. ਦੀ ਅਪੀਲ ਕੀਤੀ ਸੀ। ਅੰਪਾਇਰ ਨੇ ਇਸ ਨੂੰ ਨਾਟ ਆਊਟ ਕਰਾਰ ਦਿੱਤਾ ਪਰ ਅੰਪਾਇਰ ਕਾਲ ਕਾਰਨ ਬਰਨਸ ਬਚ ਗਏ। ਇਸ ਤਰ੍ਹਾਂ ਮਾਰਨਸ ਲਾਬੁਸ਼ਾਨੇ ਵੀ ਮੁਹੰਮਦ ਸਿਰਾਜ ਦੀ ਗੇਂਦ ’ਤੇ ਇਸੇ ਕਾਰਨ ਆਊਟ ਹੋਣ ਤੋਂ ਬਚੇ। ਇੱਥੇ ਵੀ ਅੰਪਾਇਰ ਨੇ ਉਨ੍ਹਾਂ ਨੂੰ ਨਾਟ ਆਊਟ ਦਿੱਤਾ ਪਰ ਭਾਰਤ ਨੇ ਰਿਵਿਊ ਲਿਆ ਤੇ ਅੰਪਾਇਰ ਕਾਲ ਕਾਰਨ ਲਾਬੁਸ਼ਾਨੇ ਵੀ ਬਚ ਗਏ।

ਜ਼ਿਕਰਯੋਗ ਹੈ ਕਿ ਅੰਪਾਇਰਸ ਕਾਲ ’ਤੇ ਸਿਰਫ ਉਸੇ ਹਾਲਾਤ ’ਚ ਹੀ ਆਨ ਫੀਲਡ ਅੰਪਾਇਰ ਦੇ ਫੈਸਲੇ ਨੂੰ ਬਦਲਿਆ ਜਾਂਦਾ ਹੈ ਜਦੋਂ ਇਹ ਸਪੱਸ਼ਟ ਤੌਰ ’ਤੇ ਸਾਫ਼ ਹੋਵੇ ਕਿ ਫ਼ੈਸਲਾ ਗ਼ਲਤ ਸੀ। ਕਰੀਬੀ ਫ਼ੈਸਲੇ ਹੋਣ ’ਤੇ ਆਨ ਫ਼ੀਲਡ ਅੰਪਾਇਰ ਦੇ ਫ਼ੈਸਲੇ ਨੂੰ ਹੀ ਸਹੀ ਮੰਨਿਆ ਜਾਂਦਾ ਹੈ।

ਇਸ ਖ਼ਬਰ ਬਾਰੇ ਕੀ ਹੈ ਤੁਹਾਡੇ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh