ਸਚਿਨ ਨੇ ਕੁਲਦੀਪ ਅਤੇ ਚਹਲ ਨੂੰ ਲੈ ਕੇ ਕਹੀ ਇਹ ਗੱਲ

02/17/2018 10:02:31 PM

ਨਵੀਂ ਦਿੱਲੀ— ਸਚਿਨ ਤੇਂਦੁਲਕਰ ਨੂੰ ਭਰੋਸਾ ਹੈ ਕਿ ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਲ ਵਿਦੇਸ਼ੀ ਸਰਜਮੀ 'ਤੇ ਭਾਰਤ ਦੇ ਪ੍ਰਦਰਸ਼ਨ 'ਚ ਅਹਿੰਮ ਭੂਮਿਕਾ ਅਦਾ ਕਰਨਗੇ ਕਿਉਂਕਿ ਵਰਲਡ ਕ੍ਰਿਕਟ ਨੂੰ ਹਾਲੇ ਇਨ੍ਹਾਂ ਦੋਵਾਂ ਨੋਜਵਾਨ ਸਪਿੰਨਰਾਂ ਨਾਲ ਨਿਪਟਣ ਦਾ ਤਰੀਕਾ ਇਜਾਦ ਕਰਨਾ ਹੈ।
ਤੇਂਦੁਲਕਰ ਨੇ ਕਿਹਾ ਕਿ ਜਦੋਂ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਅਸੀਂ ਬੱਲੇ ਤੋਂ ਬਣੀਆ ਦੌੜਾਂ ਦੀ ਗੱਲ ਕਰਦੇ ਹਾਂ ਪਰ ਅਸੀਂ ਮੈਚ ਵੀ ਜਿੱਤ ਰਹੇ ਹਾਂ ਇਹ ਸ਼ਾਨਦਾਰ ਹੈ ਕਿਉਂਕਿ ਇਨ੍ਹਾਂ ਵਿਚਾਲੇ ਦੇ ਓਵਰਾਂ ਦੌਰਾਨ ਇਹ ਦੋ ਸਪਿੰਨ ਗੇਂਦਬਾਜ਼ੀ ਕਰ ਰਹੇ ਹਨ। ਜੋ ਸ਼ਾਨਦਾਰ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਇਨ੍ਹੇ ਕਲਾਈ ਦੇ ਸਪਿੰਨਰ ਦੇਖਣ ਨੂੰ ਨਹੀਂ ਮਿਲਦੇ ਸਨ।
ਤੇਂਦੁਲਕਰ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮਿਲ ਕੇ ਵਧੀਆ ਗੇਂਦਬਾਜ਼ ਕਰ ਰਹੇ ਹਨ ਇਹ ਸ਼ਾਨਦਾਰ ਹੈ ਕਿਉਂਕਿ ਹਾਲੇ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਸ ਦੀ ਗੇਂਦ ਨੂੰ ਕਿਸ ਤਰ੍ਹਾਂ ਖੇਡਣਾ ਹੈ।
ਤੇਂਦੁਲਕਰ ਨੂੰ ਲੱਗਦਾ ਹੈ ਕਿ ਭਾਰਤ ਨੂੰ ਹੁਣ ਤੱਕ ਜ਼ਿਆਦਾ ਤੋਂ ਜ਼ਿਆਦਾ ਮੈਚ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦਕਿ ਵਿਰੋਧੀ ਟੀਮਾਂ ਉਸਦੀ ਇਸ ਕਲਾ ਤੋਂ ਨਿਪਟਣ ਦਾ ਤਰੀਕਾ ਨਹੀਂ ਇਜਾਦ ਕਰ ਲੈਂਦੀ।
ਪੀ.ਟੀ.ਆਈ. ਦੇ ਮੁਤਾਬਕ ਤੇਂਦੁਲਕਰ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਲਾਈ ਦੇ ਸਪਿੰਨਰ ਕਾਫੀ ਅਹਿੰਮ ਭੂਮਿਕਾ ਨਿਭਾ ਸਕਦੇ ਹਨ ਕਿਉਂਕਿ ਉਹ ਵਿਕਟ 'ਤੇ ਨਿਰਭਰ ਨਹੀਂ ਹੁੰਦਾ। ਇਹ ਕਲਾ ਤਾਂ ਇਸ ਤਰ੍ਹਾਂ ਹੀ ਹੈ ਜੋ ਤੁਸੀ ਹਵਾਂ 'ਚ ਕਰਦੇ ਹੋ ਅਤੇ ਤੁਹਾਡੇ ਕੋਲ ਲੇਗ ਸਪਿੰਨਰ ਅਤੇ ਗੁਗਲੀ ਗੇਂਦ ਸੁੱਟਣ ਦੀ ਵੈਰਾਇਟੀ ਹੁੰਦੀ ਹੈ।
ਤੇਂਦੁਲਕਰ ਨੇ ਕਿਹਾ ਕਿ ਜਦੋ ਬੱਲੇਬਾਜ਼ ਟੀ-20 ਜਿਹੈ ਛੋਟੇ ਫਾਰਮੈਂਟ 'ਚ ਕਲਾਈ ਦੇ ਸਪਿੰਨਰਾਂ ਖਿਲਾਫ ਖੇਡਦੇ ਹਨ ਤਾਂ ਉਹ ਪ੍ਰਯੋਗਤਮਕ ਸ਼ਾਟ ਜਿਹੈ ਪੁਆਇੰਟ 'ਤੇ ਰਿਵਰਸ ਸਵੀਪ ਜਾ ਥਰਡ ਮੈਨ 'ਤੇ ਸ਼ਾਟ ਅਤੇ ਵਿਕਟਕੀਪਰ ਦੇ ਸਿਰ ਦੇ ਉੱਪਰ ਤੋਂ ਸਕੂਪ ਸ਼ਾਟ ਖੇਡ ਸਕਦੇ ਹਨ।
ਉਸ ਨੇ ਕਿਹਾ ਕਿ ਲੰਬੇ ਸਮਾਂ ਫਾਰਮੈਂਟ (50 ਓਵਰ) ਦੇ ਮੈਚ 'ਚ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਕਰ ਸਕਦੇ। ਤੁਹਾਨੂੰ ਸਮਝਣਾ ਪਵੇਗਾ ਕਿ ਇਨ੍ਹਾਂ ਦੋਵੇਂ ਸਪਿੰਨਰਾਂ ਤੋਂ ਕਿਸ ਤਰ੍ਹਾਂ ਨਿਪਟਿਆ ਜਾਵੇ।