ਸਚਿਨ ਨੇ ਕਿਹਾ, ਜੇਕਰ ਕੋਹਲੀ ਨੇ ਤੋੜਿਆ ਇਹ ਰਿਕਾਰਡ ਤਾਂ ਦੇਵਾਂਗਾ ਖਾਸ ਤੋਹਫਾ

04/24/2018 11:33:17 AM

ਨਵੀਂ ਦਿੱਲੀ— ਕ੍ਰਿਕਟ ਦੇ ਭਗਵਾਨ ਮੰਨੇ ਜਾਣ ਵਾਲੇ ਸਚਿਨ ਤੇਂਦੁਲਕਰ ਨੇ ਖੁਲਾਸਾ ਕੀਤਾ ਹੈ ਕਿ ਜੇਕਰ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਉਨ੍ਹਾਂ ਦੇ ਸੈਂਕੜੇ ਵਾਲ ਰਿਕਾਰਡ ਤੋੜ ਦੇਣਗੇ ਤਾਂ ਉਹ ਉਨ੍ਹਾਂ ਨੂੰ ਇਕ ਖਾਸ ਤੋਹਫਾ ਦੇਣਗੇ। ਤੇਂਦੁਲਕਰ ਨੇ ਇਹ ਖੁਲਾਸਾ ਇਕ ਕਿਤਾਬ ਨੂੰ ਲਾਂਚ ਕਰਨ ਦੇ ਮੌਕੇ 'ਤੇ ਕੀਤਾ।
-ਸਚਿਨ ਦੇ ਨਾਮ ਵਨ-ਡੇਅ ਇੰਟਰਨੈਸ਼ਨਲ 'ਚ 49 ਸੈਂਕੜੇ ਬਣਾਉਣ ਦਾ ਰਿਕਾਰਡ ਹੈ। ਵਿਰਾਟ ਕੋਹਲੀ ਨੇ 35 ਇੰਟਰਨੈਸ਼ਨਲ ਵਨ-ਡੇਅ ਸੈਂਕੜੇ ਲਗਾ ਦਿੱਤਾ ਹਨ। ਕ੍ਰਿਕਟ ਮਾਹਰਾਂ ਦਾ ਮੰਨਣਾ ਹੈ ਕਿ ਕੋਹਲੀ ਜਲਦ ਹੀ ਸਚਿਨ ਤੇਂਦੁਲਕਰ ਦੇ ਇਸ ਰਿਕਾਰਡ ਨੂੰ ਤੋੜ ਦੇਵੇਗਾ। ਤੇਂਦੁਲਕਰ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ,' ਜੇਕਰ ਵਿਰਾਟ ਕੋਹਲੀ ਮੇਰੇ ਸੈਂਕੜੇ ਦੇ ਰਿਕਾਰਡ ਨੂੰ ਤੋੜ ਦਿੰਦਾ ਹੈ ਤਾਂ ਮੈਂ ਉਸ ਨੂੰ ਸੈਂਪੇਨ ਦੀ ਬੋਤਲ ਗਿਫਟ ਕਰਾਂਗਾ। 

ਵੈਸੇ ਤਾਂ ਸਚਿਨ ਦੇ ਵਨ-ਡੇਅ ਕਰੀਅਰ 'ਚ ਲਗਾਏ ਸੈਂਕੜਿਆਂ ਦਾ ਰਿਕਾਰਡ ਤੋੜਨਾ ਅੱਜ ਵੀ ਵਨ-ਡੇਅ ਕ੍ਰਿਕਟ ਖੇਡਣ ਵਾਲੇ ਹਰ ਬੱਲੇਬਾਜ਼ੀ ਦਾ ਸੁਪਨਾ ਹੈ। ਮਾਸਟਰ ਬਲਾਸਟਰ ਤੋਂ ਪੁੱਛਿਆ ਗਿਆ ਕਿ ਜੇਕਰ ਵਿਰਾਟ ਕੋਹਲੀ ਉਨ੍ਹਾਂ ਦੇ ਵਨ-ਡੇਅ ਸੈਂਕੜੇ ਦੇ ਰਿਕਾਰਡ ਨੂੰ ਤੋੜ ਦਿੰਦਾ ਹੈ ਤਾਂ ਕਿ ਉਹ ਸ਼ੈਂਪੇਨ ਦੀਆਂ 50 ਬੋਤਲਾਂ ਕੋਹਲੀ ਨੂੰ ਦੇਣਗੇ? ਇਸ ਸਵਾਲ 'ਤੇ ਸਚਿਨ ਨੇ ਜਵਾਬ ਦਿੱਤਾ, ਨਹੀਂ! ਜੇਕਰ ਉਹ ਰਿਕਾਰਡ ਤੋੜਦਾ ਹੈ ਤਾਂ ਮੈਂ ਖੁਦ ਉਸਦੇ ਕੋਲ ਸ਼ੈਂਪੇਨ ਦੀ ਬੋਤਲ ਲੈ ਕੇ ਜਾਵਾਂਗਾ ਅਤੇ ਉਸਦੇ ਨਾਲ ਸਾਂਝੀ ਕਰਾਂਗਾ।'

-ਸਚਿਨ ਨੇ ਇਸ ਜਵਾਬ ਦੇ ਨਾਲ ਸਾਰਾ ਹਾਲ ਤਾਲੀਆ ਦੀ ਆਵਾਜ ਨਾਲ ਗੂਝ ਉਠਿਆ। ਕੋਹਲੀ ਕਈ ਬਾਰ ਕਹਿ ਚੁਕੇ ਹਨ ਕਿ ਸਚਿਨ ਤੇਂਦੁਲਕਰ ਨੂੰ ਦੇਖ ਕੇ ਹੀ ਉਨ੍ਹਾਂ ਨੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਅਤੇ ਆਪਣੇ ਕਰੀਅਰ ਨੂੰ ਆਕਾਰ ਦਿੱਤਾ। 2008 'ਚ ਜਦੋਂ ਪਹਿਲੀ ਬਾਰ ਉਹ ਡ੍ਰੇਸਿੰਗ ਰੂਮ 'ਚ ਦਾਖਲ ਹੋਏ ਸਨ, ਉਦੋਂ ਸਭ ਤੋਂ ਪਹਿਲਾਂ ਉਨ੍ਹਾਂ ਦਾ ਸਾਹਮਣਾ ਸਚਿਨ ਤੇਂਦੁਲਕਰ ਨਾਲ ਹੋਇਆ ਸੀ। ਕਈ ਸਾਲ ਨਾਲ ਖੇਡਣ ਦੇ ਬਾਅਦ ਦੋਨਾਂ ਵਿਚਕਾਰ ਬਹੁਤ ਕਰੀਬੀ ਰਿਸ਼ਤਾ ਅਤੇ ਆਪਸੀ ਸਨਮਾਨ ਵਿਕਸਿਤ ਹੁੰਦਾ ਗਿਆ।

-ਦੱਸ ਦਈਏ ਕਿ ਇਸੇ ਕਿਤਾਬ ਦੇ ਕੋਲਕਾਤਾ 'ਚ ਲਾਂਚ ਦੇ ਦੌਰਾਨ ਵਿਰਾਟ ਕੋਹਲੀ ਨੇ ਕਿਹਾ ਸੀ,ਮੈਂ ਆਪਣੇ ਕਰੀਅਰ 'ਤੇ ਸਚਿਨ ਤੇਂਦੁਲਕਰ ਦੇ ਪ੍ਰਭਾਵ ਨੂੰ ਸਮਝਦਾ ਹਾਂ। ਮੇਰੇ ਕਰੀਅਰ 'ਚ ਕਰੀਬੀ ਲੋਕ ਬਹੁਤ ਘੱਟ ਹਨ। ਇਹ ਸਿਰਫ ਇਕ ਜਿੰਦਗੀ ਸੀ ਜੋ ਚੱਲਦੀ ਹੀ ਗਈ। ਕਿਉਂ ਕਿ ਸੁਭਾਵਿਕ ਹੈ ਕਿ ਜਦੋਂ ਕੋਈ ਮੇਰੇ ਕਠਿਨ ਸਮੇਂ 'ਚ ਮੇਕੇ ਨਾਲ ਖੜ੍ਹਾ ਹੁੰਦਾ ਹੈ ਮੈਂ ਉਸ ਸ਼ਖਸ ਨੂੰ ਮਹੱਤਵ ਦੇਵਾਂਗਾ ਅਤੇ ਮੈਂ ਅਜਿਹਾ ਹੀ ਕਰਦਾ ਰਹਾਂਗਾ। ਉਨ੍ਹਾਂ ਦਾ ਜੋ ਅਸਰ ਮੇਰੀ ਜਿੰਦਗੀ 'ਚ ਹੈ ਇਹ ਵਧ ਰਿਹਾ ਹੈ।

- ਕੋਹਲੀ ਨੇ ਅੱਗੇ ਕਿਹਾ,ਮੈਂ ਇਸਦਾ ਮਹੱਤਵ ਸਮਝਦਾ ਹਾਂ। ਜੇਕਰ ਕੋਈ ਤੁਹਾਨੂੰ ਉਨ੍ਹਾਂ ਦੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ,ਤਾਂ ਤੁਸੀਂ ਇਸ ਤੋਂ ਵੱਡੀ ਕਿਸੇ ਵੀ ਖੁਸ਼ੀ ਨੂੰ ਮਹਿਸੂਸ ਨਹੀਂ ਕਰ ਸਕੋਗੇ। ਇਸ ਲਈ ਜਦੋਂ ਤੁਸੀਂ ਤੇਂਦੁਲਕਰ ਦਾ ਹੱਥ ਆਪਣੇ ਸਿਰ 'ਤੇ ਪਾਉਂਦੇ ਹੋ ਤਾਂ ਤੁਸੀਂ ਸਿਰਫ ਇਸ਼ਾਰਿਆਂ 'ਚ ਹੀ ਧਨਵਾਦ ਦੇ ਪਾਉਂਦੇ ਹੋ ਕਿਉਂਕਿ ਅੱਜ ਮੈਂ ਜੋ ਕੁਝ ਕਰ ਰਿਹਾ ਹਾਂ ਉਹ ਉਨ੍ਹਾਂ ਦੀ ਪ੍ਰੇਰਣਾ ਨਾਲ ਕਰ ਰਿਹਾ ਹਾਂ। ਮੇਰੇ ਲਈ ਇਹੀ ਸਵਰਗ ਤੱਕ ਜਾਣ ਦੀ ਪੌੜੀ ਹੈ।, ਜਿੰਨੀਆਂ ਇਹ ਚੀਜ਼ਾਂ ਮੇਰੇ ਲਈ ਮਹੱਤਵ ਰੱਖਦੀਆਂ ਹਨ। ਜੇਕਰ ਕੋਈ ਮੇਰੇ ਨਾਲ ਈਮਾਨਦਾਰ ਹੈ ਤਾਂ ਉਹ ਮਹੱਤਵਪੂਰਨ ਹੈ। 2014 ਇੰਗਲੈਂਡ ਦੌਰੇ ਤੇ ਕੋਹਲੀ ਬਹੁਤ ਖਰਾਬ ਫਾਰਮ ਨਾਲ ਜੂਝ ਰਹੇ ਸਨ। ਉਦੋਂ ਉਨ੍ਹਾਂ ਨੇ ਸਚਿਨ ਤੋਂ ਮਦਦ ਲਈ ਸੀ। ਕੁਝ ਹੀ ਸਮੇਂ ਦੇ ਬਾਅਦ ਕੋਹਲੀ ਨੇ ਆਸਟ੍ਰੇਲੀਆ 'ਚ ਦੋੜਾਂ ਦੀ ਬਾਰਿਸ਼ ਕੀਤੀ ਅਤੇ ਚਾਰ ਟੈਸਟ 'ਚ ਚਾਰ ਸੈਂਕੜੇ ਲਗਾਏ। ਇਸਦੇ ਬਾਅਦ ਕੋਹਲੀ ਅੱਜ ਸਭ ਦੇ ਸਾਹਮਣੇ ਹਨ। ਉਨ੍ਹਾਂ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।