ਸਚਿਨ ਬੈਸੋਆ ਨੇ ਜੀਵ ਮਿਲਖਾ ਸਿੰਘ ਇਨਵਾਈਟ ਟੂਰਨਾਮੈਂਟ ਜਿੱਤਿਆ

11/06/2023 7:15:29 PM

ਚੰਡੀਗੜ੍ਹ, (ਭਾਸ਼ਾ)– ਸਚਿਨ ਬੈਸੋਆ ਨੇ ਚੌਥੇ ਦੌਰ ਵਿਚ ਪੰਜ ਅੰਡਰ 67 ਦਾ ਸ਼ਾਨਦਾਰ ਕਾਰਡ ਖੇਡ ਕੇ ਇੱਥੇ ਡੇਢ ਕਰੋੜ ਰੁਪਏ ਦੀ ਇਨਾਮੀ ਵਾਲੇ ਜੀਵ ਮਿਲਖਾ ਸਿੰਘ ਇਨਵਾਈਟ ਗੋਲਫ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਬੈਸੋਆ ਨੇ ਚਾਰ ਦੌਰ ਵਿਚ 66,68, 71 ਤੇ 67 ਦੇ ਕਾਰਡ ਨਾਲ ਕੁਲ 16 ਅੰਡਰ 272 ਦਾ ਸਕੋਰ ਕਰਕੇ ਟਰਾਫੀ ਤੇ 22,50,000 ਰੁਪਏ ਦੀ ਇਨਾਮੀ ਰਾਸ਼ੀ ਨੂੰ ਆਪਣੇ ਨਾਂ ਕੀਤਾ।

ਇਹ ਵੀ ਪੜ੍ਹੋ : ਕੌਮਾਂਤਰੀ ਕ੍ਰਿਕਟ ਦੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਅਜਿਹਾ, ਐਂਜੇਲੋ ਮੈਥਿਊਜ਼ ਵਿਵਾਦਤ ਅੰਦਾਜ਼ 'ਚ ਹੋਇਆ ਆਊਟ

ਉਹ ਇਸ ਜਿੱਤ ਤੋਂ ਬਾਅਦ ਪੀ. ਜੀ. ਟੀ. ਆਈ. ਰੈਂਕਿੰਗ ਵਿਚ ਤੀਜੇ ਤੋਂ ਦੂਜੇ ਸਥਾਨ ’ਤੇ ਪਹੁੰਚ ਗਿਆ। ਸਥਾਨਕ ਖਿਡਾਰੀ ਅਭਿਜੀਤ ਸਿੰਘ ਚੱਢਾ (70-66-70-67) ਕੁਲ 15 ਅੰਡਰ 273 ਦੇ ਸਕੋਰ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਰਿਹਾ। ਉਸ ਨੇ ਬੰਗਲਾਦੇਸ਼ ਦੇ ਜਮਾਲ ਹੁਸੈਨ (70-66-70-67) ਦੇ ਨਾਲ ਦੂਜਾ ਸਥਾਨ ਸਾਂਝਾ ਕੀਤਾ।

ਇਹ ਵੀ ਪੜ੍ਹੋ : ਰਾਸ਼ਟਰੀ ਖੇਡਾਂ : ਹਾਕੀ ਮੁਕਾਬਲਿਆਂ ’ਚ ਝਾਰਖੰਡ ਨੇ ਪੰਜਾਬ ਤੇ ਹਰਿਆਣਾ ਨੇ ਦਿੱਲੀ ਨੂੰ ਹਰਾਇਆ

ਤਿੰਨ ਵਾਰ ਕੌਮਾਂਤਰੀ ਟੂਰਨਾਮੈਂਟ ਦੇ ਜੇਤੂ ਰਾਹਿਲ ਗੰਗਜੀ (67) 14 ਅੰਡਰ 274 ਦੇ ਨਾਲ ਚੌਥੇ ਜਦਕਿ ਅੰਗਦ ਚੀਮਾ (69) ਟਾਪ-10 ਵਿਚ ਜਗ੍ਹਾ ਬਣਾਉਣ ਵਾਲਾ ਚੰਡੀਗੜ੍ਹ ਦਾ ਦੂਜਾ ਪੇਸ਼ੇਵਰ ਗੋਲਫਰ ਰਿਹਾ। ਉਸ ਨੇ 10 ਅੰਡਰ 278 ਦੇ ਨਾਲ 7ਵਾਂ ਸਥਾਨ ਹਾਸਲ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ 

Tarsem Singh

This news is Content Editor Tarsem Singh