ਸਚਦੇਵ ਨੇ ਆਲੋਕ ਨੂੰ ਹਰਾ ਕੇ ਦੂਜੇ ਦੌਰ ''ਚ ਪ੍ਰਵੇਸ਼ ਕੀਤਾ

02/16/2018 12:33:21 PM

ਮੁੰਬਈ, (ਬਿਊਰੋ)— ਸਨੂਕਰ ਵਿਸ਼ਵ 'ਚ ਇਕ ਪ੍ਰਮੁੱਖ ਖੇਡ ਦਾ ਸਥਾਨ ਰਖਦੀ ਕਰਦੀ ਹੈ ਅਤੇ ਸਨੂਕਰ ਭਾਰਤ 'ਚ ਉਭਰਦੀ ਹੋਈ ਖੇਡ ਹੈ। ਸਨੂਕਰ ਭਾਰਤ 'ਚ ਪਿਛਲੇ ਕੁਝ ਸਮੇਂ ਤੋਂ ਕਾਫੀ ਲੋਕਪ੍ਰਿਯ ਹੋ ਗਈ ਹੈ। ਭਾਰਤ 'ਚ ਸਨੂਕਰ ਦੀਆਂ ਕਈ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ।

ਇਸੇ ਲੜੀ 'ਚ ਰਾਹੁਲ ਸਚਦੇਵ ਨੇ ਵੀਰਵਾਰ ਨੂੰ 12.25 ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਸੀ.ਸੀ.ਆਈ. ਸਰਬ ਭਾਰਤੀ ਓਪਨ ਸਨੂਕਰ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਸਾਬਕਾ ਰਾਸਟਰੀ ਚੈਂਪੀਅਨ ਆਲੋਕ ਕੁਮਾਰ ਨੂੰ ਹਰਾ ਕੇ ਉਲਟਫੇਰ ਕੀਤਾ। ਇਸ ਉਲਟਫੇਰ ਦੇ ਲੋਕਾਂ ਨੂੰ ਇੰਨੀ ਕੋਈ ਉਮੀਦ ਨਹੀਂ ਸੀ। ਸਚਦੇਵ ਨੇ 4-2 ਨਾਲ ਜਿੱਤ ਦਰਜ ਕਰਕੇ ਪ੍ਰੀ ਕੁਆਰਟਰਫਾਈਨਲ 'ਚ ਸਥਾਨ ਪੱਕਾ ਕੀਤਾ। ਓ.ਐੱਨ.ਜੀ.ਸੀ. ਦੇ ਸੌਰਵ ਕੋਠਾਰੀ ਨੇ ਮਹਾਰਾਸ਼ਟਰ ਦੇ ਮਾਨਵ ਪੰਚਾਲ ਨੂੰ 4-1 ਨਾਲ ਹਰਾ ਕੇ ਅੰਤਿਮ 16 'ਚ ਪ੍ਰਵੇਸ਼ ਕੀਤਾ।