ਰੂਸੀ ਬਾਬਸਲੇਡਰ ਡੋਪਿੰਗ ''ਚ ਫੜਿਆ ਗਿਆ : ਮਹਾਸੰਘ

02/23/2018 4:58:40 PM

ਮਾਸਕੋ, (ਬਿਊਰੋ)— ਬਾਬਸਲੇਡਰ ਨਾਦੇਜਦਾ ਸਰਗੇਯੇਵਾ ਨੂੰ ਪਯੋਂਗਚਾਂਗ 'ਚ ਚਲ ਰਹੇ ਵਿੰਟਰ ਓਲੰਪਿਕ ਖੇਡਾਂ 2018 ਦੇ ਦੌਰਾਨ ਪਾਬੰਦੀਸ਼ੁਦਾ ਪਦਾਰਥ ਦੇ ਸੇਵਨ ਦਾ ਦੋਸ਼ੀ ਪਾਇਆ ਗਿਆ ਹੈ। ਰੂਸ ਦੇ ਬਾਬਸਲੇਗ ਮਹਾਸੰਘ ਨੇ ਅੱਜ ਇੱਥੇ ਜਾਣਕਾਰੀ ਦਿੱਤੀ ਹੈ।
ਮਹਾਸੰਘ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਬਿਆਨ 'ਚ ਕਿਹਾ, ''ਰੂਸੀ ਟੀਮ ਦੇ ਪਾਇਲਟ ਨਾਦੇਜਦਾ ਸਰਗੇਯੇਵਾ ਦਾ 18 ਫਰਵਰੀ ਨੂੰ ਲਿਆ ਗਿਆ ਡੋਪਿੰਗ ਪ੍ਰੀਖਣ ਦਿਲ ਦੀ ਬੀਮਾਰੀ ਦੇ ਲਈ ਲਈ ਜਾਣ ਵਾਲੀ ਦਵਾਈ ਦੇ ਸੇਵਨ ਦੇ ਲਈ ਪਾਜ਼ੀਟਿਵ ਪਾਇਆ ਗਿਆ ਹੈ। ਇਹ ਦਵਾਈ ਪਾਬੰਦੀਸ਼ੁਦਾ ਸੂਚੀ 'ਚ ਸ਼ਾਮਲ ਹੈ।'' ਮਹਾਸੰਘ ਦੇ ਮੁਤਾਬਕ ਇਸ ਤੋਂ ਪਹਿਲਾਂ 13 ਫਰਵਰੀ ਨੂੰ ਕੀਤਾ ਗਿਆ ਪ੍ਰੀਖਣ ਨੈਗੇਟਿਵ ਰਿਹਾ ਸੀ।