ਰੂਸ ਰੈਪਿਡ ਗ੍ਰੈਂਡ ਪ੍ਰੀ ਸ਼ਤਰੰਜ ''ਚ 11 ਸਾਲਾ ਰੌਨਕ ਬਣਿਆ ਬੈਸਟ ਜੂਨੀਅਰ

06/01/2017 5:07:43 PM

ਰੂਸ—ਭਾਰਤੀ ਸ਼ਤਰੰਜ ਦੇ ਦੁਨੀਆ ਭਰ 'ਚ ਹੋ ਰਹੇ ਵੱਡੇ ਟੂਰਨਾਮੈਂਟ 'ਚ ਭਾਰਤੀ ਖਿਡਾਰੀਆਂ ਦੀ ਮੌਜੂਦਗੀ ਤਾਂ ਪਿਛਲੇ ਇਕ ਦਹਾਕੇ ਤੋਂ ਸਭ ਤੋਂ ਵੱਧ ਹੈ ਪਰ ਨਾਲ ਹੀ ਦੇਸ਼ ਦੇ ਨੰਨੇ ਖਿਡਾਰੀ ਜਿਸ ਅੰਦਾਜ਼ 'ਚ ਵਿਸ਼ਵ 'ਚ ਤਰੱਕੀ ਦੀ ਰਾਹ 'ਤੇ ਛਾ ਰਹੇ ਹਨ। ਉਹ ਬਹੁਤ ਹੀ ਹੈਰਾਨ ਕਰਨ ਵਾਲਾ ਹੈ, ਦੇਸ਼ 'ਚ ਇਸ ਸਮੇਂ 10 ਸਾਲ ਤੋਂ ਲੈ ਕੇ 13 ਸਾਲ ਦੀ ਉਮਰ ਤੱਕ ਦੇ ਖਿਡਾਰੀ ਕਈ ਉਭਰ ਕੇ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਅੱਜ ਨਾਗਪੁਰ ਦੇ 11 ਸਾਲਾ ਦੇ ਰੌਨਕ ਸਾਧਵਾਨੀ ਜਿਸ ਨੇ ਰੂਸ 'ਚ ਹੋਏ ਗ੍ਰੈਂਡ ਮਾਸਟਰ ਰੈਪਿਡ ਟੂਰਨਾਮੈਂਟ 'ਚ ਦਿੱਗਜਾਂ ਨੂੰ ਪਿੱਛੇ ਛੱਡਦੇ ਹੋਏ ਚੋਟੀ 20 'ਚ ਥਾਂ ਬਣਾਈ ਹੈ।
ਦੱਸਣਯੋਗ ਹੈ ਕਿ ਭਾਰਤ ਦੇ ਗ੍ਰੈਂਡ ਮਾਸਟਰ ਸ਼ਾਮ ਸੁੰਦਰ, ਸਵਪਨਿਲ ਧੋਪੜੇ, ਵੀ ਇਸ ਨੰਨੇ ਬੱਚੇ ਤੋਂ ਪਿੱਛੇ ਰਹੇ। ਇਸ ਟੂਰਨਾਮੈਂਟ 'ਚ ਰੂਸੀ ਦਿੱਗਜ ਅਤੇ ਲੰਬੇ ਸਮੇਂ ਤੱਕ ਵਿਸ਼ਵ ਚੋਟੀ 10 'ਚ ਆਪਣੀ ਥਾਂ ਬਰਕਰਾਰ ਰੱਖਣ ਵਾਲੇ ਮੋਰੋਜੋਂਵਿਚ ਨੇ  ਕੁੱਲ 11 ਰਾਊਂਡ ਦੇ ਟੂਰਨਾਮੈਂਟ 'ਚ 7.5 ਅੰਕ ਬਣਾ ਕੇ ਪਹਿਲੇ ਸਥਾਨ 'ਤੇ ਰਹੇ। ਰੌਨਕ ਵੀ 7.5 ਅੰਕ ਬਣਾ ਕੇ 19ਵੇਂ ਸਥਾਨ 'ਤੇ ਰਿਹਾ, ਜਿਸ ਦੌਰਾਨ ਉਸ ਨੂੰ ਵੱਧੀਆ ਜੂਨੀਅਰ ਖਿਡਾਰੀ ਦਾ ਖਿਤਾਬ ਵੀ ਦਿੱਤਾ ਗਿਆ। ਗ੍ਰੈਂਡ ਮਾਸਟਰ ਸ਼ਾਮ ਸ਼ੁੰਦਰ 7 ਅੰਕ ਬਣਾ ਕੇ 26ਵੇਂ ਅਤੇ ਸਵਪਨਿਲ ਧੋਪੜੇ 6.5 ਅੰਕ ਬਣਾ ਕੇ 32ਵੇਂ ਸਥਾਨ 'ਤੇ ਰਹੇ।