ਵਿਸ਼ਵ ਚੈਂਪੀਅਨਸ਼ਿਪ ''ਚ ਬਿਨਾਂ ਝੰਡੇ ਦੇ ਖੇਡਣਗੇ ਰੂਸ ਦੇ 19 ਖਿਡਾਰੀ

08/02/2017 3:58:51 AM

ਮਾਸਕੋਦ— ਸਾਬਕਾ ਚੈਂਪੀਅਨ ਅੜਿੱਕਾ ਦੌੜ ਖਿਡਾਰੀ ਸਰਗੇਈ ਸ਼ੁਬੇਨਕੋਵ ਅਗਲੇ ਹਫਤੇ ਲੰਡਨ ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗਾ ਪਰ ਇਸ ਦੌਰਾਨ ਉਸ ਦੇ ਅਤੇ 19 ਹੋਰਨਾਂ ਰੂਸੀ ਐਥਲੀਟਾਂ ਦੇ ਹੱਥਾਂ 'ਚ ਇਥੇ ਰੂਸੀ ਝੰਡਾ ਨਹੀਂ ਹੋਵੇਗਾ। ਰਾਸ਼ਟਰ ਸਪਾਂਸਰ ਡੋਪਿੰਗ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰੂਸ ਦੇ ਐਥਲੈਟਿਕਸ ਮਹਾਸੰਘ 'ਤੇ ਲੱਗੀ ਪਾਬੰਦੀ ਕਾਰਨ ਸ਼ੁਬੇਨਕੋਵ ਸਮੇਤ ਹੋਰ ਰੂਸੀ ਐਥਲੀਟ ਇਸ ਵਾਰ ਵਿਸ਼ਵ  ਚੈਂਪੀਅਨਸ਼ਿਪ ਵਿਚ ਆਜ਼ਾਦ ਖਿਡਾਰੀਆਂ ਦੇ ਤੌਰ 'ਤੇ ਤਮਗਾ ਜਿੱਤਣ ਲਈ ਦਾਅਵਾ ਪੇਸ਼ ਕਰਨਗੇ।