ਖਵਾਜ਼ਾ ਦੇ ਸਿਰ ''ਤੇ ਲੱਗਾ ਰਸੇਲ ਦਾ ਬਾਊਂਸਰ, ਮਾਰਸ਼ ਨੇ ਕਿਹਾ- ਇਹ ਬਹੁਤ ਭਿਆਨਕ ਸੀ

05/23/2019 2:11:21 PM

ਨਵੀਂ ਦਿੱਲੀ : ਆਈ. ਸੀ. ਸੀ. ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਮੈਚ ਵਿਚ ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ ਹਰਾਇਆ। ਇਸ ਮੈਚ ਦੌਰਾਨ ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਉਸਮਾਨ ਖਵਾਜ਼ਾ ਦੇ ਸਿਰ 'ਤੇ ਆਂਦਰੇ ਰਸੇਲ ਦੀ ਬਾਊਂਸਰ ਲੱਗੀ। ਬਾਊਂਸਰ ਲੱਗਣ ਤੋਂ ਬਾਅਦ ਖਵਾਜ਼ਾ ਨੂੰ ਮੈਦਾਨ ਛੱਡ ਕੇ ਵਾਪਸ ਪਵੇਲੀਅਨ ਪਰਤਣਾ ਪਿਆ। ਖਵਾਜ਼ਾ ਨੂੰ ਇਸ ਤੋਂ ਬਾਅਦ ਸਕੈਨ ਕਰਾਉਣ ਲਈ ਹਸਪਤਾਲ ਵੀ ਲਿਜਾਇਆ ਗਿਆ। ਹਾਲਾਂਕਿ ਸਕੈਨ ਤੋਂ ਪਤਾ ਚੱਲਿਆ ਕਿ ਉਸਦੀ ਸੱਟ ਗੰਭੀਰ ਨਹੀਂ ਹੈ ਅਤੇ ਉਹ ਵਿਸ਼ਵ ਕੱਪ ਵਿਚ ਵਾਪਸੀ ਕਰ ਸਕਦੇ ਹਨ।

ਆਸਟਰੇਲੀਆ ਨੂੰ 230 ਦੌੜਾਂ ਦਾ ਪਿੱਛਾ ਕਰਨਾ ਸੀ। ਦੂਜੇ ਓਵਰ ਵਿਚ ਆਂਦਰੇ ਰਸੇਲ ਦੀ ਇਕ ਬਾਊਂਸਰ ਖਵਾਜ਼ਾ ਦੇ ਸਿਰ 'ਤੇ ਲੱਗੀ। ਉਸ ਨੇ ਹੈਲਮੇਟ ਪਾਇਆ ਸੀ ਇਸ ਦੇ ਬਾਵਜੂਦ ਉਸ ਨੂੰ ਸੱਟ ਲੱਗੀ। ਮੈਚ ਦੇ ਬਾਅਦ ਸ਼ਾਨ ਮਾਰਸ਼ ਨੇ ਖਵਾਜ਼ਾ ਦੀ ਸੱਟ ਨੂੰ ਲੈ ਕੇ ਕਿਹਾ ਕਿ ਇਹ ਬਹੁਤ ਭਿਆਨਕ ਸੀ। ਉਸ ਨੂੰ ਚੀਕਬੋਨ ਦੇ ਕੋਲ ਗੇਂਦ ਲੱਗੀ ਸੀ। ਸਭ ਤੋਂ ਮਹੱਤਪੂਰਨ ਗੱਲ ਹੈ ਕਿ ਉਹ ਹੁਣ ਠੀਕ ਹੈ ਅਤੇ ਜਲਦੀ ਹੀ ਵਾਪਸੀ ਕਰ ਸਕਦੇ ਹਨ।''