ਸੱਟ ਦਾ ਸ਼ਿਕਾਰ ਝੂਲਨ ਦੀ ਜਗ੍ਹਾ ਰੂਮੇਲੀ ਧਰ ਭਾਰਤੀ ਟੀਮ ''ਚ

02/17/2018 3:46:47 PM

ਨਵੀਂ ਦਿੱਲੀ, (ਬਿਊਰੋ)— ਤਜਰਬੇਕਾਰ ਆਲਰਾਊਂਡਰ ਰੂਮੇਲੀ ਧਰ ਨੂੰ ਸੱਟ ਦਾ ਸ਼ਿਕਾਰ ਝੂਲਨ ਗੋਸਵਾਮੀ ਦੀ ਜਗ੍ਹਾ ਦੱਖਣੀ ਅਫਰੀਕਾ ਦੇ ਖਿਲਾਫ ਬਾਕੀ ਬਚੇ ਤਿੰਨ ਟੀ-20 ਕੌਮਾਂਤਰੀ ਕ੍ਰਿਕਟ ਮੈਚ ਦੇ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਝੂਲਨ ਪਹਿਲੇ ਟੀ-20 ਕੌਮਾਂਤਰੀ ਮੈਚ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਈ ਸੀ ਜਿਸ ਕਾਰਨ ਮਹਿਲਾ ਚੋਣਕਰਤਾ ਕਮੇਟੀ ਨੂੰ ਇਹ ਬਦਲਾਅ ਕਰਨਾ ਪਿਆ। ਇਹ ਤੇਜ਼ ਗੇਂਦਬਾਜ਼ ਹਾਲ ਹੀ 'ਚ ਵਨਡੇ 'ਚ 200 ਵਿਕਟਾਂ ਲੈਣ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਗੇਂਦਬਾਜ਼ ਬਣੀ ਸੀ। 

ਧਰ ਨੇ 6 ਸਾਲਾਂ ਬਾਅਦ ਰਾਸ਼ਟਰੀ ਟੀਮ 'ਚ ਵਾਪਸੀ ਕੀਤੀ ਹੈ। ਇਸ 34 ਸਾਲਾ ਆਲਰਾਊਂਡਰ ਨੇ ਆਪਣਾ ਆਖਰੀ ਕੌਮਾਂਤਰੀ ਮੈਚ 2012 'ਚ ਖੇਡਿਆ ਸੀ। ਭਾਰਤੀ ਮਹਿਲਾ ਟੀਮ ਨੇ ਸ਼ੁੱਕਰਵਾਰ ਨੂੰ ਦੂਜੇ ਮੈਚ 'ਚ 9 ਵਿਕਟਾਂ ਨਾਲ ਜਿੱਤ ਦਰਜ ਕਰਕੇ ਟੀ-20 ਲੜੀ ਲੜੀ 'ਚ 2-0 ਦੀ ਬੜ੍ਹਤ ਬਣਾਈ ਹੋਈ ਹੈ।

ਮਹਿਲਾ ਟੀਮ ਇਸ ਤਰ੍ਹਾਂ ਹੈ :
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਮਿਤਾਲੀ ਰਾਜ, ਵੇਦਾ ਕ੍ਰਿਸ਼ਨਮੂਰਤੀ, ਜੇਮਿਮਾ ਰਾਡ੍ਰਿਗਸ, ਦੀਪਤੀ ਸ਼ਰਮਾ, ਅਨੁਜਾ ਪਾਟਿਲ, ਤਾਨੀਆ ਭਾਟੀਆ (ਵਿਕਟ-ਕੀਪਰ), ਨੁਜ਼ਹਤ ਪਰਵੀਨ (ਵਿਕਟ ਕੀਪਰ), ਪੂਨਮ ਯਾਦਵ, ਰਾਜੇਸ਼ਵਰੀ ਗਾਇਕਵਾੜ, ਸ਼ਿਖਾ ਪਾਂਡੇ, ਪੂਜਾ ਵਸਤਰਾਕਾਰ, ਰਾਧਾ ਯਾਦਵ ਅਤੇ ਰੂਮੇਲੀ ਧਰ।